ਗਾਂਧੀਨਗਰ ਵਿੱਚ ਲੋਕਾਂ ਲਈ ਓਪਨ ਜਿਮ ਸ਼ੁਰੂ
04:47 AM May 31, 2025 IST
ਸਤਪਾਲ ਰਾਮਗੜ੍ਹੀਆ
ਪਿਹੋਵਾ, 30 ਮਈ
ਗਾਂਧੀਨਗਰ ਵਾਰਡ ਇਕ ਅਤੇ ਦੋ ਵਿੱਚ ਓਪਨ ਜਿਮ ਸਥਾਪਤ ਕੀਤਾ ਗਿਆ। ਭਾਜਪਾ ਆਗੂ ਜੈ ਭਗਵਾਨ ਸ਼ਰਮਾ ਡੀਡੀ ਅਤੇ ਨਗਰ ਪਾਲਿਕਾ ਪ੍ਰਧਾਨ ਆਸ਼ੀਸ਼ ਚੱਕਰਪਾਣੀ ਨੇ ਇਸ ਦਾ ਉਦਘਾਟਨ ਕੀਤਾ। ਜੈ ਭਗਵਾਨ ਸ਼ਰਮਾ ਨੇ ਕਿਹਾ ਕਿ ਇੱਕ ਸਿਹਤਮੰਦ ਸਰੀਰ ਸਾਰੀਆਂ ਖੁਸ਼ੀਆਂ ਦੀ ਕੁੰਜੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੌਜਵਾਨਾਂ ਨੂੰ ਸਿਹਤਮੰਦ ਬਣਨ ਲਈ ਪ੍ਰੇਰਿਤ ਕਰ ਰਹੇ ਹਨ।
ਨਗਰ ਪਾਲਿਕਾ ਪ੍ਰਧਾਨ ਆਸ਼ੀਸ਼ ਚੱਕਰਪਾਣੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰੀਰਕ ਕਸਰਤ ਵੱਲ ਲਿਆਉਣਾ ਵੀ ਜ਼ਰੂਰੀ ਹੈ। ਵਾਰਡ ਕੌਂਸਲਰ ਪ੍ਰਤੀਨਿਧੀ ਜੱਸੀ ਮਾਨ ਨੇ ਕਿਹਾ ਕਿ ਓਪਨ ਜਿਮ ਤੋਂ ਦੋਵਾਂ ਵਾਰਡਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਵਾਰਡਾਂ ਦੇ ਪਾਣੀ ਦੇ ਨਿਕਾਸ ਦੀ ਸਫਾਈ ਪ੍ਰਣਾਲੀ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਪੁਰੋਹਿਤ, ਨਗਰ ਪਾਲਿਕਾ ਸਕੱਤਰ ਮੋਹਨ ਲਾਲ ਸਮੇਤ ਹੋਰ ਪਤਵੰਤੇ ਮੌਜੂਦ ਸਨ।
Advertisement
Advertisement