ਗਾਂਜੇ ਸਣੇ ਪਰਵਾਸੀ ਔਰਤ ਕਾਬੂ
07:55 AM May 16, 2025 IST
ਮਾਛੀਵਾੜਾ: ਇਥੋਂ ਦੀ ਪੁਲੀਸ ਨੇ 380 ਗ੍ਰਾਮ ਗਾਂਜੇ ਸਣੇ ਪਰਵਾਸੀ ਔਰਤ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਪਿੰਟੂ ਕੁਮਾਰੀ ਉਰਫ਼ ਪਿੰਟੂ ਦੇਵੀ ਵਾਸੀ ਪਿੰਡ ਖਜੂਰੀ, ਅਕਬਰਪੁਰ, ਥਾਣਾ ਗਗਲਹੇਡੀ, ਜ਼ਿਲਾ ਸਹਾਰਨਪੁਰ (ਯੂ.ਪੀ.) ਹਾਲ ਵਾਸੀ ਕਿਰਾਏਦਾਰ ਗੁਰਦਰਸ਼ਨ ਸਿੰਘ ਪਿੰਡ ਭੱਟੀਆਂ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਪਾਰਟੀ ਕੁਹਾੜਾ-ਮਾਛੀਵਾੜਾ ਰੋਡ ’ਤੇ ਗਸ਼ਤ ਕਰ ਰਹੀ ਸੀ ਜਦੋਂ ਪਿੰਡ ਭੱਟੀਆਂ ਦੇ ਬੱਸ ਅੱਡੇ ਸਾਹਮਣੇ ਤੋਂ ਆਉਂਦੀ ਔਰਤ ਦਿਖਾਈ ਦਿੱਤੀ ਜੋ ਪੁਲੀਸ ਨੂੰ ਦੇਖ ਕੇ ਖਿਸਕਣ ਲੱਗੀ। ਔਰਤ ਨੇ ਕਾਲੇ ਰੰਗ ਦਾ ਲਿਫਾਫਾ ਸੁੱਟ ਦਿੱਤਾ। ਪੁਲੀਸ ਨੇ ਤਲਾਸ਼ੀ ਲਈ ਤਾਂ ਉਕਤ ਗਾਂਜਾ ਬਰਾਮਦ ਹੋਇਆ। -ਪੱਤਰ ਪ੍ਰੇਰਕ
Advertisement
Advertisement