ਗ਼ੈਰ-ਪੰਜਾਬੀਆਂ ਨੂੰ ਅਹੁਦੇ ਦੇਣਾ ਗ਼ਲਤ: ਕੰਗ
05:27 AM May 22, 2025 IST
ਪੱਤਰ ਪ੍ਰੇਰਕ
ਕੁਰਾਲੀ, 21 ਮਈ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਗ਼ੈਰ-ਪੰਜਾਬੀਆਂ ਨੂੰ ਚੇਅਰਮੈਨ ਤੇ ਹੋਰ ਅਹੁਦੇ ਵੰਡਣ ਦੀ ਨਿਖੇਧੀ ਕੀਤੀ ਹੈ। ਸ੍ਰੀ ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਦੀ ਵਾਂਗਡੋਰ ਹੁਣ ਦਿੱਲੀ ਵਾਲਿਆਂ ਨੇ ਸੰਭਾਲ ਲਈ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਪੰਜਾਬੀਆਂ ਨੂੰ ਅਹੁਦੇ ਦੇਣ ਨਾਲ ‘ਆਪ’ ਦੀ ਹਾਈਕਮਾਂਡ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗ਼ੈਰਤਮੰਦ ਪੰਜਾਬੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸ੍ਰੀ ਕੰਗ ਨੇ ਕਿਹਾ ਕਿ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਬੇਵੱਸ ਹਨ।
Advertisement
Advertisement