ਗ਼ੈਰਕਾਨੂੰਨੀ ਕਲੋਨੀ ਵਿੱਚ ਉਸਾਰੀ ਢਾਹੀ
03:26 AM May 11, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਮਈ
ਡੀਸੀ ਦੇ ਹੁਕਮਾਂ ’ਤੇ ਜ਼ਿਲ੍ਹਾ ਟਾਊਨ ਪਲਾਨਰ ਦੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਕੁਰੂਕਸ਼ੇਤਰ ਵਿਚ ਲਗਪਗ 18 ਏਕੜ ਮਾਲੀਆ ਜਾਇਦਾਦ ’ਤੇ ਵਿਕਸਤ ਹੋ ਰਹੀ ਗ਼ੈਰਕਾਨੂੰਨੀ ਕਲੋਨੀ ਨੂੰ ਢਾਹ ਦਿੱਤਾ। ਜ਼ਿਲ੍ਹ ਟਾਊਨ ਪਲਾਨਰ ਅਧਿਕਾਰੀ ਵਿਕਰਮ ਸਿੰਘ ਨੇ ਕਿਹਾ ਕਿ ਡੀਟੀਪੀ ਦੀ ਟੀਮ ਨੇ ਡਿਊਟੀ ਮੈਜਿਸਟਰੇਟ ਦੀ ਅਗਵਾਈ ਹੇਠ ਪੁਲੀਸ ਫੋਰਸ ਦੀ ਮਦਦ ਨਾਲ ਪੀਲੇ ਪੰਜੇ ਨਾਲ ਨਾਜਾਇਜ਼ ਕਲੋਨੀ ਵਿਚ ਕੱਚੀਆਂ ਸੜਕਾਂ ਤੇ ਡੀਪੀਸੀ ਨੂੰ ਢਾਹਿਆ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਕੁਰੂਕਸ਼ੇਤਰ ਦੇ ਖੇੜੀ ਮਾਰਕੰਡਾ ਪਿੰਡ ਵਿੱਚ 18 ਏਕੜ ਜ਼ਮੀਨ ’ਤੇ ਗੈਰਕਾਨੂੰਨੀ ਕਲੋਨੀ ਉਭਰਨ ਦਾ ਮਾਮਲਾ ਮਿਲਿਆ ਸੀ। ਇਸ ’ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਇਸ ਗੈਰਕਾਨੂੰਨੀ ਕਲੋਨੀ ਵਿੱਚ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਕੀਤੀ।
Advertisement
Advertisement