ਗਲਤ ਰਿਪੋਰਟ ਦੇਣ ਵਾਲੇ ਡਾਕਟਰ ਖ਼ਿਲਾਫ਼ ਕੇਸ ਦਰਜ
07:25 AM Jul 06, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 5 ਜੁਲਾਈ
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਸਰਕਾਰੀ ਡਾਕਟਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਸ ਵੱਲੋਂ ਗਲਤ ਮੈਡੀਕਲ ਰਿਪੋਰਟ ਦੇਣ ਦਾ ਦੋਸ਼ ਹੈ। ਇਸ ਸਬੰਧੀ ਮੈਡੀਕਲ ਬੋਰਡ ਸਿਵਲ ਸਰਜਨ ਲੁਧਿਆਣਾ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਡਾ. ਜਸਵੀਰ ਸਿੰਘ ਕਥੂਰੀਆ ਵਾਸੀ ਸਰਾਭਾ ਨਗਰ ਨੇ ਮੁੱਕਦਮਾ ਨੰਬਰ 38 ਮਿਤੀ 11 ਅਪਰੈਲ 2024 ਜੁਰਮ 325, 323, 341, 506, 34 ਆਈਪੀਸੀ ਥਾਣਾ ਸਰਾਭਾ ਨਗਰ ਵਿੱਚ ਮੁਦਈ ਮੁਤਕਦਮਾਂ ਦੇ ਲੱਗੀਆਂ ਸੱਟਾਂ ਸਬੰਧੀ ਓਪੀਨੀਅਨ ਦੀ ਗਲਤ ਰਿਪੋਰਟ ਦਿੱਤੀ ਸੀ। ਥਾਣੇਦਾਰ ਉਮੇਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement