ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥੀਏਟਰ ਫੈਸਟੀਵਲ ਵਿੱਚ ਨਾਟਕ ‘ਬਾਬੂ ਜੀ’ ਖੇਡਿਆ

05:03 AM May 04, 2025 IST
featuredImage featuredImage
ਕਾਲੀਦਾਸ ਆਡੀਟੋਰੀਅਮ ਵਿੱਚ ਨਾਟਕ ਖੇਡਦੇ ਹੋਏ ਕਲਾਕਾਰ।

ਗੁਰਨਾਮ ਸਿੰਘ ਅਕੀਦਾ

Advertisement

ਪਟਿਆਲਾ, 3 ਮਈ

ਇੱਥੇ ਕਾਲੀਦਾਸ ਆਡੀਟੋਰੀਅਮ ਵਿੱਚ ਨਾਰਥ ਜ਼ੋਨ ਕਲਚਰਲਰ ਸੈਂਟਰ (ਐੱਨਜੈੱਡਸੀਸੀ) ਵੱਲੋਂ ਕਰਵਾਏ ਤਿੰਨ ਰੋਜ਼ਾ ਗਰਮੀਆਂ ਦੇ ਥੀਏਟਰ ਫ਼ੈਸਟੀਵਲ ਵਿੱਚ ਰਾਸ਼ਟਰੀ ਨਾਟਕ ਸਕੂਲ ਰੰਗ ਮੰਡਲ ਵੱਲੋਂ ਨਾਟਕ ‘ਬਾਬੂ ਜੀ’ ਖੇਡਿਆ ਗਿਆ।  ਇਹ ਨਾਟਕ ਪ੍ਰਸਿੱਧ ਹਿੰਦੀ ਲੇਖਕ ਮਿਥਿਲੇਸ਼ਵਰ ਦੀ ਕਹਾਣੀ ’ਤੇ ਆਧਾਰਿਤ ਹੈ, ਜਿਸ ਦਾ ਰੂਪਾਂਤਰਣ ਨਾਟਕਕਾਰ ਵਿਭਾਂਸ਼ੁ ਵੈਭਵ ਨੇ ਕੀਤਾ ਹੈ। ਨਿਰਦੇਸ਼ਨ ਰਾਜੇਸ਼ ਸਿੰਘ ਨੇ ਕੀਤਾ, ਜੋ ਰਾਸ਼ਟਰੀ ਨਾਟਕ ਸਕੂਲ ਰੰਗ ਮੰਡਲ ਦੇ ਮੁਖੀ ਹਨ। ‘ਬਾਬੂ ਜੀ’ ਇੱਕ ਕਲਾਕਾਰ ਦੀ ਪੀੜਾ ਅਤੇ ਜ਼ਿੱਦ ਦੀ ਕਹਾਣੀ ਹੈ, ਜੋ ਆਪਣੀ ਕਲਾ ਨਾਟਕ ‘ਨੌਟੰਕੀ’ ਨਾਲ ਡੂੰਘਾ ਲਗਾਵ ਰੱਖਦਾ ਹੈ। ਸਮਾਜ ਅਤੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ, ਉਹ ਅੰਤ ਤੱਕ ਕਲਾ ਨੂੰ ਨਹੀਂ ਛੱਡਦਾ। ਇਹ ਨਾਟਕ ਭਾਰਤੀ ਰੰਗਮੰਚ ਦੇ ਮੋਢੀ ਬਾਬੂ ਕੋਡੀ ਵੈਂਕਟਰਮਨ ਕਰੰਥ (ਬੀਵੀ ਕਰੰਥ) ਨੂੰ ਸਮਰਪਿਤ ਹੈ, ਜਿਨ੍ਹਾਂ ਦੀਆਂ ਸੰਗੀਤ ਰਚਨਾਵਾਂ ਇਸ ਨਾਟਕ ਦੀ ਆਤਮਾ ਹਨ। ਨਾਟਕ ਦੇ ਮੁੱਖ ਪਾਤਰਾਂ ਵਿੱਚ ਰਾਜੇਸ਼ ਸਿੰਘ, ਸ਼ਿਲਪਾ ਭਾਰਤੀ, ਮਜੀਬੁਰ ਰਹਿਮਾਨ, ਸਤਿੰਦਰ ਮਲਿਕ, ਪੋਟਸ਼ਾਂਗਬਮ ਰੀਤਾ ਦੇਵੀ ਆਦਿ ਸ਼ਾਮਲ ਸਨ। ‘ਬਾਬੂ ਜੀ’ ਨਾਟਕ ਸਿਰਫ਼ ਇੱਕ ਕਹਾਣੀ ਨਹੀਂ, ਸਗੋਂ ਸਮਾਜ ਵਿੱਚ ਕਲਾਕਾਰਾਂ ਦੇ ਸੰਘਰਸ਼ ਦਾ ਇੱਕ ਆਈਨਾ ਹੈ। ਰੰਗ ਮੰਡਲ ਦੀਆਂ ਜੀਵੰਤ ਪੇਸ਼ਕਾਰੀਆਂ ਅਤੇ ਸੰਗੀਤ ਦੀ ਸਰਗਰਮੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ 'ਤੇ ਐਨਜੈੱਡਸੀਸੀ ਦੇ ਡਾਇਰੈਕਟਰ ਫੁਰਕਾਨ ਖ਼ਾਨ ਨੇ ਪਟਿਆਲਾ ਵਾਸੀਆਂ ਨੂੰ ਨਾਟਕ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਆਉਣ ਲਈ ਧੰਨਵਾਦ ਕੀਤਾ। ਫੁਰਕਾਨ ਖ਼ਾਨ ਨੇ ਕਿਹਾ ਕਿ ਪਟਿਆਲਾ ਦੇ ਨਿਵਾਸੀਆਂ ਦਾ ਕਲਾ ਅਤੇ ਸੰਗੀਤ ਪ੍ਰੇਮ ਹੁਣ ਸਭ ਨੂੰ ਪਤਾ ਹੈ, ਅਤੇ ਇਹੀ ਸਾਡੇ ਵੱਖ-ਵੱਖ ਸਮਾਰੋਹਾਂ ਦੇ ਆਯੋਜਨ ਦੀ ਪ੍ਰੇਰਨਾ ਬਣ ਜਾਂਦਾ ਹੈ।

Advertisement

Advertisement