ਗਬਨ ਦੇ ਦੋਸ਼ ਹੇਠ ਕੇਸ ਦਰਜ
05:05 AM May 21, 2025 IST
ਲੁਧਿਆਣਾ: ਥਾਣਾ ਡੇਹਲੋਂ ਦੀ ਪੁਲੀਸ ਨੇ ਇੱਕ ਫੈਕਟਰੀ ਮੁਲਾਜ਼ਮ ਖ਼ਿਲਾਫ਼ ਫੈਕਟਰੀ ’ਚੋਂ ਲੱਖਾਂ ਰੁਪਏ ਦਾ ਗਬਨ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪਿੰਡ ਡੇਹਲੋਂ ਸਥਿਤ ਨਿਊ ਵੀਰ ਐਂਟਰਪ੍ਰਾਈਜ਼ ਵਿੱਚ ਦਲਬੀਰ ਸਿੰਘ ਵਾਸੀ ਕਿਲ੍ਹਾ ਰਾਏਪੁਰ ਕੰਮ ਕਰਦਾ ਸੀ। ਫੈਕਟਰੀ ਦੇ ਮਾਲਕ ਗੁਰਦੀਪ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਦਿੱਤੀ ਕਿ ਦਲਬੀਰ ਨੇ 20-25 ਲੱਖ ਰੁਪਏ ਦਾ ਗਬਨ ਕਰ ਕੇ ਉਸ ਨਾਲ ਧੋਖਾ ਕੀਤਾ ਹੈ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement