ਗਤਕਾ: ਬ੍ਰਹਮਜੋਤ ਨੇ ਚਾਂਦੀ ਦੇ ਤਗ਼ਮੇ ਜਿੱਤੇ
05:26 AM Jan 10, 2025 IST
ਬਨੂੜ: ਚੰਡੀਗੜ੍ਹ ਵਿੱਚ ਹੋਈ ਪੰਜਵੀਂ ਸੂਬਾ ਪੱਧਰੀ ਗਤਕਾ ਚੈਂਪੀਅਨਸ਼ਿਪ ਵਿੱਚ ਬਨੂੜ ਦੇ ਪਿੰਡ ਬਾਂਡਿਆ ਬਸੀ ਦੇ ਨਿਰਵੈਰ ਏਡ ਗੱਤਕਾ ਅਖਾੜੇ ਦੀ ਸਿਖਿਆਰਥਣ ਬ੍ਰਹਮਜੋਤ ਕੌਰ ਨੇ ਚਾਂਦੀ ਦੇ ਦੋ ਤਗ਼ਮੇ ਜਿੱਤੇ। ਉਸ ਨੇ ਇੱਕ ਤਗ਼ਮਾ ਗਤਕਾ ਡੈਮੋ ਵਿੱਚ ਅਤੇ ਦੂਜਾ ਇਕ ਮਿੰਟ ਲਗਾਤਾਰ ਖੰਡੇ ਦੇ ਅਲੱਗ ਅਲੱਗ ਵਾਰ ਕਰਕੇ ਜਿੱਤਿਆ। ਨਿਰਵੈਰ ਅਖਾੜੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੀ ਬ੍ਰਹਮਜੋਤ ਕੌਰ ਨੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਗਤਕਾ ਅਖਾੜੇ ਵਿੱਚ 55 ਦੇ ਕਰੀਬ ਬੱਚੇ ਸ਼ਸ਼ਤਰ ਵਿਦਿਆ ਅਤੇ ਗੁਰਬਾਣੀ ਦੀ ਸਿਖਲਾਈ ਮੁਫ਼ਤ ਲੈ ਰਹੇ ਹਨ। -ਪੱਤਰ ਪ੍ਰੇਰਕ
Advertisement
Advertisement