ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਣਪਤੀ ਉਤਸਵ ਪੰਡਾਲ ਦੇ ਬਾਹਰ ਸੇਵਾਦਾਰ ਦੀ ਕੁੱਟਮਾਰ

07:50 AM Sep 14, 2024 IST
ਪੁਲੀਸ ਚੌਕੀ ਅੱਗੇ ਇਕੱਠੇ ਹੋਏ ਬਾਬਾ ਗਣਪਤੀ ਸੇਵਾ ਸੰਘ ਦੇ ਮੈਂਬਰ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 13 ਸਤੰਬਰ
ਜਨਕਪੁਰੀ ਮੇਨ ਬਾਜ਼ਾਰ ’ਚ ਮਨਾਏ ਜਾ ਰਹੇ ਗਣਪਤੀ ਉਤਸਵ ਬਾਹਰ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਕੁਝ ਨੌਜਵਾਨਾਂ ਨੇ ਪੰਡਾਲ ਦੇ ਸੇਵਾਦਾਰ ਦੀ ਕੁੱਟਮਾਰ ਕੀਤੀ। ਇਸ ਦੌਰਾਨ ਪੂਜਾ ਵਿੱਚ ਵੀ ਵਿਘਨ ਪਿਆ। ਆਸ-ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਸੇਵਾਦਾਰ ਨੂੰ ਛੁਡਵਾਇਆ ਅਤੇ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਪੀੜਤ ਦੀ ਪਛਾਣ ਸੁਨੀਲ ਵਜੋਂ ਹੋਈ ਹੈ।
ਹਮਲੇ ਦੀ ਸੂਚਨਾ ਮਿਲਦੇ ਹੀ ਪੁਲੀਸ ਵੀ ਉਥੇ ਪਹੁੰਚ ਗਈ। ਚੌਕੀ ਜਨਕਪੁਰੀ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਬਾਜ਼ਾਰ ਦੇ ਲੋਕਾਂ ਨੇ ਦੇਰ ਸ਼ਾਮ ਪੁਲੀਸ ਚੌਕੀ ਜਨਕਪੁਰੀ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਹਮਲਾਵਰਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਪੁਲੀਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ। ਪੀੜਤ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ ਪੰਡਾਲ ਵਿੱਚ ਸੇਵਾ ਕਰ ਰਿਹਾ ਹੈ। ਸਵੇਰੇ ਕੁਝ ਸੇਵਾਦਾਰ ਤੇ ਪ੍ਰਧਾਨ ਹਨੀ ਬੇਦੀ ਪੰਡਾਲ ਵਿੱਚ ਬਾਬਾ ਗਣਪਤੀ ਜੀ ਦੀ ਪੂਜਾ ਅਰਚਨਾ ਕਰ ਰਹੇ ਸਨ। ਇਲਾਕੇ ’ਚ ਰਹਿਣ ਵਾਲਾ ਇਕ ਵਿਅਕਤੀ ਪੰਡਾਲ ’ਚ ਆਇਆ ਅਤੇ ਉਥੇ ਕੱਟੇ ਗਏ ਦਰੱਖਤਾਂ ਦੀ ਵੀਡੀਓ ਬਣਾਉਣ ਲੱਗਾ। ਸੁਨੀਲ ਨੇ ਦੱਸਿਆ ਕਿ ਜਦੋਂ ਉਸ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਉਸ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਪੰਡਾਲ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਰੱਖਤ ਕੱਟ ਦਿੱਤੇ ਗਏ ਹਨ। ਇਸ ਕਾਰਨ ਉਕਤ ਵਿਅਕਤੀ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਦੋਂ ਸੁਨੀਲ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਪੰਡਾਲ ਦਾ ਸਾਮਾਨ ਵੀ ਤੋੜ ਦਿੱਤਾ। ਇਸ ਮਗਰੋਂ ਦੇਰ ਸ਼ਾਮ ਲੋਕਾਂ ਨੇ ਇਕੱਠੇ ਹੋ ਕੇ ਪੁਲੀਸ ਚੌਕੀ ਜਨਕਪੁਰੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਹਮਲਵਾਰਾਂ ਖ਼ਿਲਾਫ਼ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ।

Advertisement

ਡੇਰੇ ’ਤੇ ਕਬਜ਼ੇ ਲਈ ਹੋਈ ਲੜਾਈ ’ਚ ਚਾਰ ਜ਼ਖ਼ਮੀ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇੱਥੇ ਬੀਤੇ ਦਿਨ ਅਗਵਾੜ ਡਾਲਾ ਵਿੱਚ ਪੈਂਦੇ ਪੁਰਾਤਨ ਡੇਰੇ ਦੀ ਸਾਂਭ-ਸੰਭਾਲ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਲੜਾਈ ਵਿੱਚ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਦੋਵਾਂ ਧਿਰਾਂ ਵੱਲੋਂ ਮਰਹੂਮ ਬਾਬਾ ਨਿਰਮਲ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਹੱਕ ਜਤਾਇਆ ਜਾ ਰਿਹਾ ਹੈ। ਪੁਲੀਸ ਨੇ ਦੋਵਾਂ ਧਿਰਾਂ ਦੇ 18 ਵਿਅਕਤੀਆਂ ਖਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਅਮਰਜੀਤ ਸਿੰਘ ਵਾਸੀ ਅਗਵਾੜ ਡਾਲਾ ਦੇ ਬਿਆਨਾਂ ’ਤੇ ਪੰਜ ਜਣਿਆਂ ਅਤੇ ਦੂਸਰੀ ਧਿਰ ਪਰਮਜੀਤ ਸਿੰਘ ਵਾਸੀ ਪਿੰਡ ਗਾਲਿਬ ਕਲਾਂ ਦੇ ਬਿਆਨਾਂ ’ਤੇ 9 ਖਿਲਾਫ ਕੇਸ ਦਰਜ ਕੀਤੇ ਹਲ। ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

Advertisement
Advertisement