ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਮ ਚੋਣਾਂ: ਲੁਧਿਆਣਾ ’ਚ 25 ਉਮੀਦਵਾਰਾਂ ਨੇ ਭਰੇ ਕਾਗਜ਼

04:35 AM Dec 12, 2024 IST

ਗਗਨਦੀਪ ਅਰੋੜਾ
ਲੁਧਿਆਣਾ, 11 ਦਸੰਬਰ
ਨਗਰ ਨਿਗਮ ਲੁਧਿਆਣਾ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਬੁੱਧਵਾਰ ਨੂੰ ਕੁੱਲ 25 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਸ ਨਾਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 26 ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਕੁੱਲ 44 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਗਰ ਕੌਸਲਾਂ ਲਈ ਅੱਜ ਕੁੱਲ 9 ਨਾਮਜ਼ਦਗੀਆਂ ਦਾਖਲ ਹੋਈਆਂ, ਜਿਨ੍ਹਾਂ ਐਮ.ਸੀ ਸਾਹਨੇਵਾਲ ਲਈ 3 ਅਤੇ ਮਲੌਦ ਨਗਰ ਪੰਚਾਇਤ ਚੋਣਾਂ ਲਈ ਛੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ।
ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਲਈ 25 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਹੁਣ ਤੱਕ ਕੁੱਲ 26 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਜਦੋਂ ਕਿ ਨਗਰ ਕੌਂਸਲਾਂ ਲਈ ਅੱਜ 9 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਐਮ.ਸੀ ਸਾਹਨੇਵਾਲ ਲਈ ਤਿੰਨ ਅਤੇ ਮਲੌਦ ਨਗਰ ਪੰਚਾਇਤ ਚੋਣਾਂ ਲਈ ਛੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਨ੍ਹਾਂ ਕਿਹਾ ਕਿ 12 ਦਸੰਬਰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਹੋਵੇਗੀ।

Advertisement

ਸ਼ਹਿਰ ਵਿੱਚ ਨਗਰ ਨਿਗਮ ਦੇ 95 ਵਾਰਡ ਹਨ, ਜਿਸ ਦੇ ਲਈ ਅੱਜ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ, ਕਾਂਗਰਸੀ ਉਮੀਦਵਾਰ ਸੋਨਲ, ਸੁਨੀਲ ਕਪੂਰ, ਦਿਲਰਾਜ ਸਿੰਘ, ਕੁਲਵਿੰਦਰ ਕੌਰ ਨੇ ਕਾਗਜ਼ ਦਾਖਲ ਕੀਤੇ। ਇਸ ਸਾਰੇ ਹੀ ਹਲਕਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਹਨ, ਜਿਨ੍ਹਾਂ ਨੇ ਮਮਤਾ ਆਸ਼ੂ ਦੇ ਨਾਲ ਹੀ ਪੀਏਯੂ ਵਿੱਚ ਜਾ ਕੇ ਆਪਣੇ ਕਾਗਜ਼ ਦਾਖਲ ਕਰਵਾਏ। ਉਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਕੁੱਲ 25 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 13 ਦਸੰਬਰ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 14 ਦਸੰਬਰ ਹੋਵੇਗੀ। ਵੋਟਾਂ 21 ਦਸੰਬਰ ਨੂੰ ਵੋਟਾਂ ਲਈ ਪੈਣਗੀਆਂ।

‘ਆਪ’ ਵੱਲੋਂ ਲੁਧਿਆਣਾ ਲਈ 91 ਉਮੀਦਵਾਰਾਂ ਦਾ ਐਲਾਨ
ਲੁਧਿਆਣਾ (ਟਨਸ): ਨਾਮਜ਼ਦਗੀ ਭਰਨ ਤੋਂ 24 ਘੰਟੇ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਦੇ ਲਈ ਆਪਣੇ 91 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ’ਚ ਵਾਲੰਟੀਅਰ ਘੱਟ ਤੇ ਵਿਧਾਇਕਾਂ ਦੇ ਚਹੇਤੇ ਜ਼ਿਆਦਾ ਹੈ। ਖਾਸ ਗੱਲ ਇਹ ਹੈ ਕਿ ਚੋਣਾਂ ਲੜਨ ਦੀ ਲਿਸਟ ਵਿੱਚ ਵਿਧਾਇਕ ਦੀ ਪਤਨੀ, ਪੁੱਤਰ ਤੇ ਭਰਾ ਸਣੇ ਕਈ ਵਿਧਾਇਕਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਹਾਲਾਂਕਿ, ਦੁਪਹਿਰ ਵੇਲੇ ਕੀਤੇ ਐਲਾਨ ਤੋਂ ਬਾਅਦ ‘ਆਪ’ ਵੱਲੋਂ ਰਾਤ 8 ਵਜੇ ਇਹ ਲਿਸਟ ਜਾਰੀ ਕੀਤੀ ਗਈ, ਜਿਸ ਤੋਂ ਬਾਅਦ ‘ਆਪ’ ਦੇ ਉਮੀਦਵਾਰਾਂ ਵਿੱਚ ਖੁਸ਼ੀ ਹੈ। ਜਿਨ੍ਹਾਂ ਦੇ ਨਾਂ ਐਲਾਣੇ ਗਏ ਹਨ, ਉਹ ਪਟਾਕੇ ਵਜਾ ਤੇ ਭੰਗੜੇ ਪੈ ਕੇ ਖੁਸ਼ੀ ਮਨਾ ਰਹੇ ਹਨ। ‘ਆਪ’ ਵੱਲੋਂ ਸ਼ਹਿਰ ਦੇ 95 ਵਾਰਡਾਂ ’ਚੋਂ 4 ਵਾਰਡਾਂ ਲਈ ਟਿਕਟਾਂ ਦਾ ਐਲਾਨ ਕਰਨਾ ਬਾਕੀ ਹੈ। ਲਿਸਟ ਮੁਤਾਬਕ ਆਪ ਵੱਲੋਂ ਇਸ ਵਾਰ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਗੋਗੀ ਵਾਰਡ ਨੰਬਰ 61 ਤੋਂ ਚੋਣ ਲਈ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਧਾਇਕ ਦਲਜੀਤ ਸਿੰਘ ਭੋਲਾ ਦੇ ਰਿਸ਼ਤੇਦਾਰ ਨੂੰ ਵੀ ਟਿਕਟ ਦਿੱਤੀ ਗਈ ਹੈ। ਹਲਕਾ ਉਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਅਮਨ ਬੱਗਾ ਨੂੰ ਵਾਰਡ ਨੰਬਰ 94 ਤੋਂ ਟਿਕਟ ਦਿੱਤੀ ਗਈ ਹੈ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਭਰਾ ਰਾਕੇਸ਼ ਪਰਾਸ਼ਰ ਵਾਰਡ ਨੰਬਰ 90 ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਧਾਇਕ ਪੱਪੀ ਦੀ ਪਤਨੀ ਮੀਨੂ ਪਰਾਸ਼ਰ ਨੂੰ ਵੀ ਟਿਕਟ ਦਿੱਤੇ ਜਾਣ ਦੀ ਚਰਚਾ ਹੈ।

Advertisement

ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਲੁਧਿਆਣਾ (ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਨਗਰ ਨਿਗਮ ਦੇ ਉਮੀਦਵਾਰਾਂ ਦੀ ਅੱਜ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਕਈ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਜਦਕਿ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੂੰ ਵਾਰਡ ਨੰਬਰ 60 ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਦਲ ਦੇ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ ਅਤੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਆਬਜ਼ਰਵਰ ਮਨਤਾਰ ਸਿੰਘ ਬਰਾੜ ਅਤੇ ਐਸਆਰਕਲੇਰ ਵੀ ਹਾਜ਼ਰ ਸਨ। ਇਸ ਮੌਕੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਮਨਪ੍ਰੀਤ ਸਿੰਘ ਨੂੰ ਵਾਰਡ ਨੰਬਰ 78 ਤੋਂ ਅਤੇ ‘ਆਪ’ ਲੀਗਲ ਸੈਲ ਪੰਜਾਬ ਦੇ ਸੰਯੁਕਤ ਸਕੱਤਰ ਅਚਲਾ ਭਨੋਟ ਸਪਤਨੀ ਐਡਵੋਕੇਟ ਅਮਨਦੀਪ ਭਨੋਟ ਨੂੰ ਵਾਰਡ ਨੰਬਰ 61 ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਵਾਰਡ 4 ਤੋਂ ਪ੍ਰੇਮ ਕੁਮਾਰ ਬੱਤਰਾ, ਵਾਰਡ 15 ਤੋਂ ਗਗਨਦੀਪ ਕੌਰ, ਵਾਰਡ 17 ਤੋਂ ਰੀਤਾ ਦੇਵੀ, ਵਾਰਡ 21 ਤੋਂ ਗੁਰਪ੍ਰੀਤ ਕੌਰ ਰਿਤੂ, ਵਾਰਡ 23 ਤੋਂ ਗੁਰਜੀਤ ਕੌਰ, ਵਾਰਡ 25 ਤੋਂ ਸਰੋਜ ਦੇਵੀ, ਵਾਰਡ 29 ਤੋਂ ਕਸ਼ਮੀਰ ਕੌਰ, ਵਾਰਡ 52 ਤੋਂ ਗੁਰਮੀਤ ਸਿੰਘ, ਵਾਰਡ 53 ਤੋਂ ਅਮਰਜੀਤ ਕੌਰ ਡੰਗ, ਵਾਰਡ 62 ਤੋਂ ਕੁਲਵੰਤ ਸਿੰਘ, ਵਾਰਡ 64 ਤੋਂ ਚਰਨਜੀਤ ਸਿੰਘ ਚੰਨੀ, ਵਾਰਡ 65 ਤੋਂ ਬਲਜੀਤ ਕੌਰ, ਵਾਰਡ 68 ਤੋਂ ਮੋਤੀ ਭਨੋਟ, ਵਾਰਡ 69 ਤੋਂ ਰਜੀਵ ਸ਼ਰਮਾ, ਵਾਰਡ 70 ਤੋਂ ਦਰਸ਼ਨਾਂ ਮਦਾਨ, ਵਾਰਡ 71 ਤੋਂ ਸੁਖਵਿੰਦਰ ਕੌਰ, ਵਾਰਡ 73 ਤੋਂ ਪ੍ਰੀਆ, ਵਾਰਡ 75 ਤੋਂ ਮਨਜੀਤ ਕੌਰ, ਵਾਰਡ 78 ਤੋਂ ਮਨਪ੍ਰੀਤ ਸਿੰਘ, ਵਾਰਡ 79 ਤੋਂ ਐਡਵੋਕੇਟ ਅੰਚਲ ਕਪੂਰ, ਵਾਰਡ 82 ਤੋਂ ਸਿਮਰਨ ਚੰਡੋਕ, ਵਾਰਡ 94 ਤੋਂ ਇੰਸਪੈਕਟਰ ਸੁਰਿੰਦਰ ਸਿੰਘ ਛਿੰਦਾ ਅਤੇ ਵਾਰਡ ਨੰਬਰ 95 ਤੋਂ ਸਿਮਰਨਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨਗਰ ਨਿਗਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗਾ

ਅਚਲਾ ਭਨੋਟ ਨੂੰ ਪਾਰਟੀ ’ਚ ਸ਼ਾਮਲ ਕਰਨ ਸਮੇਂ ਅਕਾਲੀ ਆਗੂ।

ਮਾਛੀਵਾੜਾ ਨਗਰ ਕੌਂਸਲ: ‘ਆਪ’ ਵੱਲੋਂ 15 ਤੇ ਕਾਂਗਰਸ ਵੱਲੋਂ 3 ਉਮੀਦਵਾਰਾਂ ਦਾ ਐਲਾਨ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਆਮ ਆਦਮੀ ਪਾਰਟੀ ਵਲੋਂ ਸਾਹਿਬ ਦੀਆਂ ਚੋਣਾਂ ਸਬੰਧੀ 15 ਵਾਰਡਾਂ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਸੂਚੀ ਅਨੁਸਾਰ ਮਾਛੀਵਾੜਾ ਦੇ ਵਾਰਡ ਨੰਬਰ 1 ਤੋਂ ਵਾਰਡ ਨੰਬਰ 15 ਤੱਕ ਕ੍ਰਮਵਾਰ ਪ੍ਰਕਾਸ਼ ਕੌਰ, ਨਗਿੰਦਰਪਾਲ ਸਿੰਘ ਮੱਕੜ, ਹਰਵਿੰਦਰ ਕੌਰ, ਰਣਜੀਤ ਸਿੰਘ, ਤੋਂ ਸਤਿੰਦਰ ਕੌਰ, ਗੁਰਪ੍ਰੀਤ ਸਿੰਘ, ਰਜਿੰਦਰ ਕੌਰ, ਕਿਸ਼ੋਰ ਕੁਮਾਰ, ਪਰਮਿੰਦਰ ਕੌਰ, ਜਗਮੀਤ ਸਿੰਘ ਮੱਕੜ, ਰਵਿੰਦਰਜੀਤ ਕੌਰ, ਮੋਹਿਤ ਕੁੰਦਰਾ, ਸ਼ਰਨਜੀਤ ਕੌਰ, ਰਜਿੰਦਰ ਕੁਮਾਰ ਤੇ ਧਰਮਪਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਗਰ ਕੌਂਸਲ ਚੋਣਾਂ ਵਿਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਕਾਂਗਰਸ ਅੱਜ 3 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਪਹਿਲਾਂ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਕਾਂਗਰਸ ਨੇ ਵਾਰਡ ਨੰਬਰ 5 ਤੋਂ ਰਸ਼ਮੀ ਜੈਨ, ਵਾਰਡ ਨੰਬਰ 11 ਤੋਂ ਸਰੋਜ ਬਾਲਾ ਤੇ ਵਾਰਡ ਨੰਬਰ 13 ਤੋਂ ਕਮਲਪ੍ਰੀਤ ਕੌਰ ਨੂੰ ਟਿਕਟ ਦਿੱਤੀ ਹੈ। ਵਾਰਡ ਨੰਬਰ 14 ਤੋਂ ਉਮੀਦਵਾਰ ਦਾ ਐਲਾਨ ਹਾਲੇ ਬਾਕੀ ਹੈ। ਇਸੇ ਦੌਰਾਨ ਭਾਜਪਾ ਨੇ ਨਗਰ ਕੌਂਸਲ ਚੋਣਾਂ ਸਬੰਧੀ 7 ਵਾਰਡਾਂ ’ਚੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਦਿੱਤੀ ਹੈ। ਭਾਜਪਾ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਵਾਰਡ ਨੰਬਰ 5 ਤੋਂ ਮੋਨਿਕਾ ਸ਼ਰਮਾ, ਵਾਰਡ 6 ਤੋਂ ਸੰਜੀਵ ਲੀਹਲ, ਵਾਰਡ 7 ਤੋਂ ਦਲਵਿੰਦਰ ਕੌਰ, ਵਾਰਡ 8 ਤੋਂ ਸੂਰਜ ਸਾਹਨੀ, ਵਾਰਡ 9 ਤੋਂ ਪ੍ਰਭਜੋਤ ਕੌਰ, ਵਾਰਡ 11 ਤੋਂ ਟਿੱਲਾ ਦੇਵੀ, ਵਾਰਡ 14 ਤੋਂ ਜਗਨਨਾਥ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਅਕਾਲੀ ਦਲ ਨੇ 10 ਉਮੀਦਵਾਰ ਐਲਾਨੇ
ਮਾਛੀਵਾੜਾ (ਪੱਤਰ ਪ੍ਰੇਰਕ): ਨਗਰ ਕੌਂਸਲ ਮਾਛੀਵਾੜਾ ਸਾਹਿਬ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਜ਼ਿਲ੍ਹਾ ਜਥੇਦਾਰ ਜਸਮੇਲ ਸਿੰਘ ਬੌਂਦਲੀ ਨੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਤੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿਚ ਵਾਰਡ ਨੰਬਰ 1 ਤੋਂ 4 ਤੱਕ ਕ੍ਰਮਵਾਰ ਸੁਖਵਿੰਦਰ ਕੌਰ, ਹਰਪਾਲ ਸਿੰਘ, ਪੂਜਾ ਰਾਣੀ ਤੇ ਰਵੀਪਾਲ, ਵਾਰਡ 7, 8 , 9, 12, 13 ਤੇ 15 ਤੋਂ ਕ੍ਰਮਵਾਰ ਪਰਮਜੀਤ ਕੌਰ, ਸੂਰਜ ਕੁਮਾਰ, ਜਸਵੰਤ ਕੌਰ, ਜਸਵੀਰ ਕੌਰ, ਜਸਪਾਲ ਸਿੰਘ ਤੇ ਰਣਵੀਰ ਸਿੰਘ ਰਾਹੀ ਸ਼ਾਮਲ ਹਨ।

 

Advertisement