ਗਊਸ਼ਾਲਾ ’ਚ 10 ਗਊਆਂ ਦੀ ਭੇਤ-ਭਰੀ ਹਾਲਤ ’ਚ ਮੌਤ
05:09 AM Dec 09, 2024 IST
ਪੱਤਰ ਪ੍ਰੇਰਕ
ਫਗਵਾੜਾ, 8 ਦਸੰਬਰ
ਮੇਹਲੀ ਗੇਟ ’ਚ ਸਥਿਤ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿੱਚ ਅੱਜ ਰਾਤ ਭੇਤ-ਭਰੀ ਹਾਲਾਤ ’ਚ 10 ਦੇ ਕਰੀਬ ਗਊਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸ਼ਾਮ ਕਰੀਬ 7.15 ਵਜੇ ਗਊਸ਼ਾਲਾ ’ਚ ਕਰਿੰਦਿਆਂ ਨੂੰ ਗਊਆਂ ਦੀ ਸਿਹਤ ਠੀਕ ਨਾ ਹੋਣ ਬਾਰੇ ਪਤਾ ਜਦੋਂ ਉਨ੍ਹਾਂ ਇਸ ਸੂਚਨਾ ਪ੍ਰਬੰਧਕਾਂ ਨੂੰ ਦਿੱਤੀ ਤਾਂ ਮੌਕੇ ’ਤੇ ਡਾਕਟਰ ਤੇ ਲੋਕ ਇਕੱਠੇ ਹੋਏ ਤੇ ਗਊਆਂਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਕਈ ਗਾਵਾਂ ਦੀ ਹਾਲਾਤ ਗੰਭੀਰ ਹੋਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ ਰੁਪਿੰਦਰ ਕੌਰ ਭੱਟੀ, ਡੀਐੱਸਪੀ ਭਾਰਤ ਭੂਸ਼ਣ, ਐੱਸਐੱਚਓ ਸਿਟੀ ਅਮਨਦੀਪ ਨਾਹਰ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਐਸਪੀ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਜਾਂਚ ’ਚ ਲੱਗ ਗਈਆਂ ਹਨ ਅਤੇ ਜਲਦੀ ਮੁਲਜ਼ਮਾਂ ਦਾ ਪਤਾ ਲਗਾਇਆ ਜਾਵੇਗਾ।
Advertisement
Advertisement