ਖੱਤਰੀ ਸਭਾ ਮਹਿਲਾ ਇਕਾਈ ਵੱਲੋਂ ਕਾਰਜਕਾਰਨੀ ਦਾ ਐਲਾਨ
06:46 AM Jun 11, 2025 IST
ਪੱਤਰ ਪ੍ਰੇਰਕ
ਫਗਵਾੜਾ, 10 ਜੂਨ
ਖੱਤਰੀ ਸਭਾ ਫਗਵਾੜਾ ਮਹਿਲਾ ਇਕਾਈ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਮਹਿਲਾ ਇਕਾਈ ਦੀ ਪ੍ਰਧਾਨ ਰੀਮਾ ਸੋਬਤੀ ਨੇ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ। ਇਸ ਮੌਕੇ ਨਵਿਤਾ ਛਾਬੜਾ ਨੂੰ ਸੀਨੀਅਰ ਉਪ ਪ੍ਰਧਾਨ, ਪੂਜਾ ਸੁਨੇਜਾ ਨੂੰ ਉਪ ਪ੍ਰਧਾਨ, ਕੁਸਮ ਮਦਾਨ ਨੂੰ ਜਨਰਲ ਸਕੱਤਰ, ਮੇਘਾ ਅਰੋੜਾ ਨੂੰ ਸਕੱਤਰ, ਰਚਨਾ ਸੋਂਧੀ ਨੂੰ ਖਜ਼ਾਨਚੀ, ਨਤਾਸ਼ਾ ਭੰਡਾਰੀ ਨੂੰ ਸਹਿ-ਖਜ਼ਾਨਚੀ, ਕਾਮਨਾ ਸਾਮਾ ਨੂੰ ਪੀ.ਆਰ.ਓ. ਅਤੇ ਸ਼ਵੇਤਾ ਨੂੰ ਸੰਯੁਕਤ ਪੀ.ਆਰ.ਓ. ਐਲਾਨਿਆ ਗਿਆ। ਜਦਕਿ ਕਨਿਕਾ ਸੋਬਤੀ ਨੂੰ ਕਾਨੂੰਨੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਵੀਂ ਟੀਮ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਚੰਗੇ ਢੰਗ ਨਾਲ ਨਿਭਾਉਣਗੇ।
Advertisement
Advertisement