ਖੱਤਰੀ ਸਭਾ ਫਗਵਾੜਾ ਦੀ ਮਹਿਲਾ ਇਕਾਈ ਦਾ ਗਠਨ
ਪੱਤਰ ਪ੍ਰੇਰਕ
ਫਗਵਾੜਾ, 25 ਮਈ
ਖੱਤਰੀ ਸਭਾ ਫਗਵਾੜਾ ਦੀ ਮੀਟਿੰਗ ਪ੍ਰਧਾਨ ਮਦਨ ਮੋਹਨ ਬਜਾਜ (ਗੁੱਡ) ਦੀ ਅਗਵਾਈ ’ਚ ਕਰਵਾਈ ਗਈ। ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਮਹਿਲਾ ਖੱਤਰੀ ਸਭਾ ਦੇ ਪ੍ਰਧਾਨ ਮੀਨਾ ਕੋਹਲੀ, ਸੂਬਾਈ ਉਪ ਪ੍ਰਧਾਨ ਡਾ. ਪ੍ਰੋਮਿਲਾ ਸਾਮਾ ਤੇ ਲਵਲੀ ਵਰਮਾ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂਂ ਮੇਅਰ ਰਾਮ ਪਾਲ ਉੱਪਲ ਸ਼ਾਮਿਲ ਹੋਏ। ਇਸ ਦੌਰਾਨ ਖੱਤਰੀ ਸਭਾ ਦੀ ਮਹਿਲਾ ਇਕਾਈ ਦਾ ਗਠਨ ਕਰਦਿਆਂ ਰੀਮਾ ਸੋਬਤੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਸਰਪ੍ਰਸਤ ਕੇ.ਕੇ. ਸਰਦਾਨਾ ਤੇ ਪ੍ਰੋਮਿਲਾ ਸਾਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਖੱਤਰੀ ਭਾਈਚਾਰੇ ਨੂੰ ਇਸ ਸੰਗਠਨ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਖੱਤਰੀ ਭਾਈਚਾਰੇ ਦੀਆਂ ਮੰਗਾਂ ਨੂੰ ਸਰਕਾਰਾਂ ਸਾਹਮਣੇ ਜ਼ੋਰਦਾਰ ਢੰਗ ਨਾਲ ਉਠਾਇਆ ਜਾ ਸਕੇ। ਫਗਵਾੜਾ ਪ੍ਰਧਾਨ ਮਦਨ ਮੋਹਨ ਬਜਾਜ ਨੇ ਪੰਜਾਬੀ ਖੱਤਰੀ-ਅਰੋੜਾ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਤੀ ਜਨਗਣਨਾ ਵਿੱਚ ਆਪਣੀ ਜਾਤੀ ਨੂੰ ਖੱਤਰੀ ਵਜੋਂ ਲਿਖਵਾਉਣ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਆਪਣੀ ਕਾਰਜਕਾਰਨੀ ਦਾ ਐਲਾਨ ਕਰਨਗੇ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਲਲਿਤਾ ਸਕਲਾਨੀ, ਨੇਹਾ ਓਹਰੀ, ਦਵਿੰਦਰ ਭੱਲਾ, ਸ਼ੰਕਰ ਝਾਂਝੀ, ਹਰਜਿੰਦਰ ਗੋਗਨਾ, ਵਿਤਿਨ ਪੁਰੀ, ਭਾਰਤ ਭੂਸ਼ਣ ਬੇਦੀ ਆਦਿ ਹਾਜ਼ਰ ਸਨ।