ਖੱਟਰ ਦੇ ਜਨਮ ਦਿਨ ’ਤੇ ਖ਼ੂਨਦਾਨ ਕੈਂਪ ਅੱਜ
04:40 AM May 05, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਮਈ
ਸਾਬਕਾ ਮੁੱਖ ਮੰਤਰੀ, ਕੇਂਦਰੀ ਤੇ ਸ਼ਹਿਰੀ ਰਿਹਾਇਸ਼ ਮੰਤਰੀ ਮਨੋਹਰ ਲਾਲ ਖੱਟਰ ਦੇ ਜਨਮ ਦਿਨ ’ਤੇ 5 ਮਈ ਨੂੰ ਕਿਸਾਨ ਆਰਾਮ ਘਰ ਬਾਬੈਨ ਵਿੱਚ ਖੂਨਦਾਨ ਕੈਂਪ ਲਾਇਆ ਜਾਵੇਗਾ। ਇਸ ਮੌਕੇ ਹਵਨ ਯੱਗ ਵੀ ਕਰਵਾਇਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਦੀ ਪਤਨੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਮੰਤਰੀ ਦਫਤਰ ਦੇ ਇੰਚਾਰਜ ਕੈਲਾਸ਼ ਸੈਣੀ ਕਰਨਗੇ। ਇਹ ਜਾਣਕਾਰੀ ਭਾਜਪਾ ਮੰਡਲ ਬਾਬੈਨ ਦੇ ਪ੍ਰਧਾਨ ਨੇ ਦਿੰਦੇ ਹੋਏ ਦੱਸਿਆ ਕਿ ਇਸ ਨੂੰ ਲੈ ਕੇ ਹਲਕੇ ਦੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਖੂਨਦਾਨ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ। ਇਸ ਮੌਕੇ ਰਿੰਕੂ ਕਸ਼ਯਪ, ਅਨਿਲ ਟਾਟਕੀ, ਬਲਵਿੰਦਰ ਜੋਗੀ ਮਾਜਰਾ, ਓਮ ਪ੍ਰਕਾਸ਼ ਸਰਪੰਚ, ਬਲਵਿੰਦਰ ਸਿੰਘ ਜਾਲਖੇੜੀ ਮੌਜੂਦ ਸਨ।
Advertisement
Advertisement