ਜੋਗਿੰਦਰ ਸਿੰਘ ਓਬਰਾਏਖੰਨਾ, 29 ਨਵੰਬਰਥਾਣਾ ਸਿਟੀ-2 ਦੀ ਪੁਲੀਸ ਨੇ ਅੱਜ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਜੇਈ ਅਜੈ ਕੁਮਾਰ ਗਾਬਾ ਅਤੇ ਠੇਕੇਦਾਰ ਪਵਨ ਕੁਮਾਰ ’ਤੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਦੀ ਸ਼ਿਕਾਇਤ ’ਤੇ ਧਾਰਾ 409, 420, 120-ਬੀ ਸਮੇਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਐਕਟ 1988 ਦੀ ਧਾਰਾ 13 (1), 13 (2) ਤਹਿਤ ਕੇਸ ਦਰਜ ਕੀਤਾ ਹੈ।ਈਓ ਚਰਨਜੀਤ ਸਿੰਘ ਨੇ ਬਿਆਨ ਦਿੱਤਾ ਹੈ ਕਿ ਵਾਰਡ ਨੰਬਰ-16 ਤੋਂ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਵਾਰਡ ਨੰਬਰ-25 ਦੀ ਵੀਰੂ ਕਰਿਆਨਾ ਵਾਲੀ ਗਲੀ ਦੀ ਉਸਾਰੀ ਦੇ ਨਾਂ ’ਤੇ 4 ਲੱਖ 20 ਹਜ਼ਾਰ ਰੁਪਏ ਦਾ ਟੈਂਡਰ ਲਾ ਕੇ 3 ਲੱਖ 17 ਹਜ਼ਾਰ ਰੁਪਏ ਦਾ ਗਬਨ ਕੀਤਾ ਗਿਆ ਸੀ। ਇਸ ਮਗਰੋਂ ਖੰਨਾ ਕੌਂਸਲ ਦੇ ਤਕਨੀਕੀ ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਕੇ ਜਾਂਚ ਕਰਵਾਈ ਗਈ ਤਾਂ ਗਲੀ ਪੁਰਾਣੀ ਬਣੀ ਹੋਈ ਸੀ। ਇਹ ਗਲੀ ਇੰਟਰਲਾਕਿੰਗ ਟਾਈਲਾਂ ਨਾਲ ਨਹੀਂ ਬਣਾਈ ਗਈ ਜਿਸ ਦੀ ਰਿਪਰੋਟ ਮਿਲਣ ਮਗਰੋਂ ਈਓ ਨੇ ਇਸ ਦੀ ਸ਼ਿਕਾਇਤ ਐੱਸਐੱਸਪੀ ਨੂੰ ਦਿੱਤੀ ਤੇ ਡੀਐੱਸਪੀ ਖੰਨਾ ਨੂੰ ਇਸ ਦੀ ਜਾਂਚ ਸੌਂਪੀ ਗਈ ਤੇ ਅੱਜ ਉਕਤ ਕੇਸ ਦਰਜ ਕੀਤਾ ਗਿਆ ਹੈ।ਦੂਜੇ ਪਾਸੇ ਕੌਂਸਲ ਪ੍ਰਧਾਨ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਾਇਆ ਹੈ ਕਿ ਸਾਜ਼ਿਸ਼ ਤਹਿਤ ਕਮਲਜੀਤ ਸਿੰਘ ਲੱਧੜ ’ਤੇ ‘ਆਪ’ ਵਿੱਚ ਸ਼ਾਮਲ ਹੋਣ ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਤੋਂ ਇਨਕਾਰ ਕਰਨ ’ਤੇ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ।ਲੱਧੜ ਨੂੰ ਪਰਵਾਨਾ ਜਾਰੀ ਹੋਣ ਮਗਰੋਂ ਵੀ ਨਹੀਂ ਕਰਵਾਏ ਬਿਆਨ ਦਰਜਡੀਐੱਸਪੀ ਵੱਲੋਂ ਕੌਂਸਲ ਪ੍ਰਧਾਨ ਲੱਧੜ ਤੇ ਵਾਰਡ ਕੌਂਸਲਰ ਅਮਨਦੀਪ ਕੌਰ ਨੂੰ ਇਸ ਸਬੰਧ ਵਿੱਚ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਸੀ ਪਰ ਵਾਰ-ਵਾਰ ਪਰਵਾਨਾ ਜਾਰੀ ਕਰਨ ਦੇ ਬਾਵਜੂਦ ਦੋਵਾਂ ਨੇ ਬਿਆਨ ਦਰਜ ਨਹੀਂ ਕਰਵਾਏ। ਇਸ ਤੋਂ ਬਾਅਦ ਡੀਏ ਲੀਗਲ ਦੀ ਕਾਨੂੰਨੀ ਰਾਏ ਲੈ ਕੇ ਕੇਸ ਦਰਜ ਕੀਤਾ ਗਿਆ।