ਖੋ-ਖੋ ’ਚ ਗਿਆਨ ਜੋਤੀ ਸਕੂਲ ਵੱਲੋਂ ਚੰਗੀ ਕਾਰਗੁਜ਼ਾਰੀ
04:59 AM May 20, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਤਲਵੰਡੀ ਭਾਈ, 19 ਮਈ
ਸੀਆਈਐੱਸਸੀਈ ਬੋਰਡ ਵੱਲੋਂ ਜੋਗਿੰਦਰ ਕਾਨਵੈਂਟ ਸਕੂਲ, ਬੱਧਨੀ ਗੁਲਾਬ ਸਿੰਘ ਵਿੱਚ ਕਰਵਾਏ ਜਾ ਰਹੇ ਟੂਰਨਾਮੈਂਟ ਵਿੱਚ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ, ਦਾਰਾਪੁਰ ਦੇ ਵਿਦਿਆਰਥੀਆਂ ਨੇ ਜ਼ੋਨ ਲੈਵਲ ਖੋ-ਖੋ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ ਹਨ। ਪ੍ਰਿੰਸੀਪਲ ਵਿਜੈ ਸਿੰਘ ਨੇ ਦੱਸਿਆ ਕਿ ਅੰਡਰ-17 ਲੜਕੀਆਂ ਅਤੇ ਲੜਕਿਆਂ ਦੀ ਟੀਮ ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਖੇਡ ਵਿੱਚ ਵਧੀਆ ਖਿਡਾਰਣਾਂ ਰਹੀਆਂ ਗੁਰ ਨੂਰ ਕੌਰ ਬਰਾੜ, ਸਿਮਰਨਜੀਤ ਕੌਰ ਅਤੇ ਏਕਮ ਦੀਪ ਕੌਰ ਦੀ ਚੋਣ ਰਿਜਨਲ ਲੈਵਲ ਦੇ ਟੂਰਨਾਮੈਂਟ ਲਈ ਹੋਈ ਹੈ। ਸਕੂਲ ਦੇ ਚੇਅਰਮੈਨ ਕਮਲਦੀਸ਼ ਸਿੰਘ ਸੋਢੀ ਨੇ ਦੋਨੋਂ ਟੀਮਾਂ, ਕੋਚ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।
Advertisement
Advertisement