ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਲ੍ਹੋ ਇੰਡੀਆ ਯੂਥ ਗੇਮਜ਼ ’ਚ ਪੰਜਾਬ ਦੇ ਗਤਕਾ ਖਿਡਾਰੀ ਜੇਤੂ

06:49 AM May 10, 2025 IST
featuredImage featuredImage

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਮਈ
ਯੁਵਾ ਅਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਖੇਡ ਅਥਾਰਿਟੀ ਵੱਲੋਂ ਬਿਹਾਰ ਰਾਜ ਦੇ ਗਯਾ ਸ਼ਹਿਰ ਵਿੱਚ 5 ਮਈ ਤੋਂ 7 ਮਈ ਤੱਕ ਗਤਕਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪੂਰੇ ਭਾਰਤ ’ਚੋਂ 19 ਸਟੇਟਾਂ ਦੇ 160 ਖਿਡਾਰੀਆਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਖੇਲ੍ਹੋ ਇੰਡੀਆ ਯੂਥ ਗੇਮਜ਼ ’ਚ ਪੰਜਾਬ ਦੇ 14 ਗਤਕਾ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲਿਆ ਅਤੇ ਚੰਗਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ’ਚ ਗੁਰਸੇਵਕ ਸਿੰਘ ਨੇ ਸੋਨੇ ਦਾ ਤਗਮਾ, ਜਸ਼ਨਦੀਪ ਸਿੰਘ ਨੇ ਚਾਂਦੀ ਦਾ ਤਗਮਾ, ਟੀਮ ਫਰੀ ਸੋਟੀ ਮੁਕਾਬਲੇ ’ਚ ਗੁਰਸੇਵਕ ਸਿੰਘ, ਜਸ਼ਨਦੀਪ ਸਿੰਘ, ਰੋਬਿਨਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ, ਵਿਅਕਤੀਗਤ ਫਰੀ ਸੋਟੀ ਮੁਕਾਬਲੇ ’ਚ ਜਗਦੀਪ ਸਿੰਘ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਲੜਕੀਆਂ ਦੀ ਟੀਮ ਵਿਚ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ’ਚ ਤਮੰਨਾ ਨੇ ਸੋਨੇ ਦਾ ਤਗਮਾ, ਅਵਨੀਤ ਕੌਰ ਨੇ ਕਾਂਸੀ ਦਾ ਤਗਮਾ, ਵਿਅਕਤੀਗਤ ਫਰੀ ਸੋਟੀ ਮੁਕਾਬਲੇ ’ਚ ਸੋਨੂੰ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਖੇਲ੍ਹੋ ਇੰਡੀਆ ਯੂਥ ਗੇਮਜ਼ ’ਚ ਪੰਜਾਬ ਦੇ ਗਤਕਾ ਖਿਡਾਰੀਆਂ ਨੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਸੋਹਲ, ਮੀਤ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਵੱਲੋਂ ਵੀ ਜੇਤੂ ਖਿਡਾਰੀਆਂ ਤੇ ਟੀਮ ਮੈਨੇਜਰ ਜਸਵਿੰਦਰ ਸਿੰਘ ਪਾਬਲਾ, ਗਤਕਾ ਕੋਚ ਹਰਕਿਰਨਜੀਤ ਸਿੰਘ, ਇੰਦਰਪ੍ਰੀਤ ਕੋਰ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਪੰਜਾਬ ਪਰਤਣ ’ਤੇ ਧੂਮ-ਧੜੱਕੇ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

Advertisement

Advertisement