ਖੇਤੀ ਵਿਭਾਗ ਨੇ ਬਲਿਆਲ ਵਿੱਚ ਮੱਕੀ ਬਿਜਾਈ ਕਰਵਾਈ
04:56 AM Jun 11, 2025 IST
ਪੱਤਰ ਪ੍ਰੇਰਕ
Advertisement
ਭਵਾਨੀਗੜ੍ਹ, 10 ਜੂਨ
ਖੇਤੀਬਾੜੀ ਵਿਭਾਗ ਵੱਲੋਂ ਅੱਜ ਸਾਉਣੀ ਮੱਕੀ ਦੇ ਪਾਇਲਟ ਪ੍ਰਾਜੈਕਟ ਅਧੀਨ ਪਿੰਡ ਬਲਿਆਲ ਦੇ ਕਿਸਾਨ ਅਜੈਬ ਸਿੰਘ ਦੇ ਖੇਤ ਵਿੱਚ ਲੈਂਡਫੋਰਸ ਦੇ ਸਹਿਯੋਗ ਨਾਲ 3 ਏਕੜ ਰਕਬੇ ਵਿੱਚ ਸਾਉਣੀ ਦੀ ਫ਼ਸਲ ਮੱਕੀ ਦੀ ਬਿਜਾਈ ਕੀਤੀ ਗਈ। ਇਸ ਸਬੰਧੀ ਡਾ. ਧਰਮਿੰਦਰਜੀਤ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਅਧੀਨ ਸਾਉਣੀ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ 17,500 ਰੁਪਏ ਪ੍ਰਤੀ ਹੈਕਟੇਅਰ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਕੀਤੀ ਜਾਵੇਗੀ। ਇਸ ਮੌਕੇ ਡਾ. ਮਨਦੀਪ ਸਿੰਘ ਖੇਤੀਬਾੜੀ ਅਫ਼ਸਰ ਭਵਾਨੀਗੜ੍ਹ, ਬਲਵੰਤ ਸਿੰਘ ਖੇਤੀਬਾੜੀ ਉਪ-ਨਿਰੀਖਕ, ਰਿੰਕਪਾਲ ਸਿੰਘ ਬੇਲਦਾਰ, ਕਿਸਾਨ ਅਜੈਬ ਸਿੰਘ, ਜੁਝਾਰ ਸਿੰਘ ਭੰਗੂ, ਸੁਖਦੇਵ ਸਿੰਘ ਸਾਬਕਾ ਖੇਤੀਬਾੜੀ ਉਪ-ਨਿਰੀਖਕ, ਅਮਨਦੀਪ ਸਿੰਘ, ਸਿਮਰਜੀਤ ਸਿੰਘ ਫੁੰਮਣਵਾਲ ਅਤੇ ਕਿਸਾਨ ਹਾਜ਼ਰ ਸਨ।
Advertisement
Advertisement