ਖੇਤਾਂ ’ਚੋਂ ਸੋਲਰ ਪੰਪ ਦੀ ਤਾਰ ਚੋਰੀ
05:17 AM Jun 13, 2025 IST
ਪੱਤਰ ਪ੍ਰੇਰਕ
ਏਲਨਾਬਾਦ,12 ਜੂਨ
ਪਿੰਡ ਮਿੱਠੀ ਸੁਰੇਰਾ ਦੇ ਇੱਕ ਖੇਤ ਵਿੱਚੋਂ ਚੋਰਾਂ ਨੇ ਸੋਲਰ ਟਿਊਬਵੈੱਲ ਪੰਪ ਦੀ ਕੇਬਲ ਤਾਰ ਚੋਰੀ ਕਰ ਲਈ। ਖੇਤ ਮਾਲਕ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਚੋਰੀ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਕਿਸਾਨ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿੱਚ ਸੋਲਰ ਟਿਊਬਵੈੱਲ ਕੁਨੈਕਸ਼ਨ ਲੱਗਾ ਹੋਇਆ ਹੈ। 11 ਜੂਨ ਦੀ ਸਵੇਰ ਜਦੋ ਉਹ ਆਪਣੇ ਖੇਤ ਗਿਆ ਤਾਂ ਦੇਖਿਆ ਕਿ ਕੋਈ ਚੋਰ ਨੇ ਰਾਤ ਨੂੰ ਟਿਊਬਵੈੱਲ ਤੋਂ ਲਗਪਗ 60 ਫੁੱਟ ਕੇਬਲ ਤਾਰ ਕੱਟਕੇ ਚੋਰੀ ਕਰਕੇ ਲੇ ਗਿਆ ਹੈ।
Advertisement
Advertisement