ਖੇਤਾਂ ’ਚੋਂ ਮੋਰਟਾਰ ਮਿਲਿਆ
05:02 AM May 25, 2025 IST
ਪੱਤਰ ਪ੍ਰੇਰਕ
ਪਠਾਨਕੋਟ, 24 ਮਈ
ਸੁਜਾਨਪੁਰ ਦੇ ਪਿੰਡ ਸੌਲੀ ਭੋਲੀ ਵਿੱਚ ਕਿਸਾਨ ਦੇ ਖੇਤਾਂ ’ਚੋਂ ਲੋਕਾਂ ਨੂੰ ਮੋਰਟਾਰ ਬੰਬ ਮਿਲਿਆ ਜਿਸ ਦੀ ਸੂਚਨਾ ਉਨ੍ਹਾਂ ਨੇ ਸਥਾਨਕ ਪੁਲੀਸ ਨੂੰ ਦਿੱਤੀ। ਪੁਲੀਸ ਨੇ ਸੈਨਾ ਨਾਲ ਤਾਲਮੇਲ ਮਗਰੋਂ ਬੰਬ ਨੂੰ ਕਬਜ਼ੇ ਵਿੱਚ ਲੈ ਕੇ ਨਕਾਰਾ ਕਰ ਦਿੱਤਾ। ਇਸ ਬਾਰੇ ਸੁਜਾਨਪੁਰ ਥਾਣਾ ਮੁਖੀ ਮੋਹਿਤ ਟਾਂਕ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਇਹ ਮੋਰਟਾਰ ਕਿਸਾਨ ਦੇ ਖੇਤਾਂ ਵਿੱਚ ਡਿੱਗਿਆ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ ਤੇ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਟੀਮ ਵੱਲੋਂ ਇਸ ਨੂੰ ਨਕਾਰਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੰਬ ਨੂੰ ਨਕਾਰਾ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
Advertisement
Advertisement