ਖੂਨਦਾਨ ਕੈਂਪ ਮੌਕੇ 250 ਵਿਅਕਤੀਆਂ ਵੱਲੋਂ ਖੂਨ ਦਾਨ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਗੁਰੂ ਰਵੀਦਾਸ ਦੇ 646ਵੇਂ ਜਨਮ ਦਿਹਾੜੇ ਨੂੰ ਸਮਰਪਿਤ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਵਿੱਚ ਖੂਨਦਾਨ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸੁਆਮੀ ਗੁਰਦੀਪ ਗਿਰੀ ਮਹਾਰਾਜ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਗੁਰੂ ਰਵੀਦਾਸ ਸਭਾ ਦੇ ਸਕੱਤਰ ਕੇਵਲ ਕ੍ਰਿਸ਼ਨ, ਪ੍ਰੇਮ ਸਿੰਘ, ਸੁਭਾਸ਼ ਕਾਲਾ, ਪ੍ਰਧਾਨ ਗਗਨਦੀਪ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਸੋਮਾ ਅੱਤਰੀ, ਪ੍ਰੈਸ ਸਕੱਤਰ ਬਰੁਣ ਕੁਮਾਰ, ਮਹਿਲਾ ਸੰਗਠਨ ਪ੍ਰਧਾਨ ਰਾਣੀ ਦੇਵੀ ਹਾਜ਼ਰ ਸਨ। ਖੂਨਦਾਨ ਕੈਂਪ ਵਿੱਚ ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਅਤੇ ਐਸਕੇਆਰ ਹਸਪਤਾਲ ਦੇ ਬਲੱਡ ਬੈਂਕਾਂ ਦੀਆਂ ਟੀਮਾਂ ਜਿਨ੍ਹਾਂ ਵਿੱਚ ਡਾ. ਮਧੁਰ ਮੱਟੂ, ਡਾ. ਰੋਹਿਤ ਕਾਲੜਾ, ਇੰਚਾਰਜ ਰਾਜਵਿੰਦਰ ਕੌਰ, ਗਗਨ ਸ਼ਰਮਾ, ਮਨੂ ਸ਼ਰਮਾ, ਡਾ. ਕ੍ਰਿਸ਼ਨ ਕੁਮਾਰ ਸ਼ਾਮਲ ਸਨ, ਪੁੱਜੇ ਹੋਏ ਸਨ। ਇਸ ਮੌਕੇ 250 ਤੋਂ ਵੱਧ ਦਾਨੀਆਂ ਨੇ ਖੂਨ ਦਾਨ ਕੀਤਾ। ਜਦ ਕਿ ਡਾ. ਮੋਹਨ ਲਾਲ ਅੱਤਰੀ ਦੀ ਅਗਵਾਈ ਵਿੱਚ ਟੀਮ ਨੇ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ।