ਖੁਸ਼ੀ ਮਹਾਜਨ ਦਾ ਸੂਬੇ ’ਚੋਂ 11ਵਾਂ ਰੈਂਕ
06:00 AM May 17, 2025 IST
ਖੰਨਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਭਗਤ ਪੂਰਨ ਸਿੰਘ ਮੈਮੋਰੀਅਲ ਸਕੂਲ ਰਾਜੇਵਾਲ ਦੀ ਖੁਸ਼ੀ ਮਹਾਜਨ ਨੇ ਪੰਜਾਬ ਵਿੱਚੋਂ 11ਵਾਂ ਰੈਂਕ ਪ੍ਰਾਪਤ ਕੀਤਾ ਹੈ। ਖੁਸ਼ੀ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ, ਦਾਦਾ ਦਾਦੀ ਅਤੇ ਸਕੂਲ ਸਟਾਫ਼ ਸਿਰ ਬੰਨ੍ਹਿਆ। ਉਹ ਕੰਪਿਊਟਰ ਇੰਜੀਨੀਅਰ ਬਨਣਾ ਚਾਹੁੰਦੀ ਹੈ। ਸਕੂਲ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਖੁਸ਼ੀ ਨੂੰ ਵਧਾਈ ਦਿੰਦਿਆਂ 11 ਹਜ਼ਾਰ ਰੁਪਏ ਨਕਦ ਤੇ ਟਰਾਫ਼ੀ ਦੇ ਕੇ ਸਨਮਾਨਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement