ਖਿਡਾਰੀ ਨਵਜੋਤ ਸਿੰਘ ਦਾ ਸਨਮਾਨ
05:01 AM Jun 08, 2025 IST
ਧਾਰੀਵਾਲ: ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿੱਚ ਚੱਲ ਰਹੇ ਜੀ.ਜੀ.ਐੱਸ.ਬਾਕਸਿੰਗ ਕਲੱਬ ਦੇ ਖਿਡਾਰੀ ਨਵਜੋਤ ਸਿੰਘ ਦੀ ਸਪੋਰਟਸ ਕਾਲਜ ਜਲੰਧਰ ਲਈ ਚੋਣ ਹੋਈ ਹੈ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਕਿਹਾ ਇਹ ਮਾਣ ਵਾਲੀ ਗੱਲ ਹੈ ਕਿ ਕਲੱਬ ਦੇ ਖਿਡਾਰੀ ਨਵਜੋਤ ਸਿੰਘ ਨੇ ਸਪੋਰਟਸ ਕਾਲਜ ਜਲੰਧਰ ਵਿੱਚ ਆਪਣੀ ਚੋਣ ਕਰਵਾ ਕੇ ਆਪਣੇ ਕਲੱਬ, ਕੋਚ ਸਾਹਿਬ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਬੱਚੇ ਦਾ ਸਕੂਲ ਪਹੁੰਚਣ ’ਤੇ ਕੋਚ ਨਵਤੇਜ ਸਿੰਘ ਤੇ ਮੈਨੇਜਮੈਂਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਮਹਿੰਦਰਪਾਲ ਸਿੰਘ ਕਲੇਰ, ਪ੍ਰਧਾਨ ਰਣਜੀਤ ਕੌਰ ਅਤੇ ਸੁਖਮੀਤ ਕੌਰ ਨੇ ਇਸ ਖਿਡਾਰੀ ਨੂੰ ਮੁਬਾਰਕਬਾਦ ਦਿੱਤੀ। -ਪੱਤਰ ਪ੍ਰੇਰਕ
Advertisement
Advertisement
Advertisement