ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁਲ ਭਾਮੜੀ ਦੀ ਵਿਸ਼ੇਸ਼ ਮੀਟਿੰਗ

05:08 AM Apr 12, 2025 IST
featuredImage featuredImage
ਜਾਣਕਾਰੀ ਦਿੰਦੇ ਹੋਏ ਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁਲ ਭਾਮੜੀ ਦੇ ਮੈਂਬਰ।
ਸੁੱਚਾ ਸਿੰਘ ਪਸਨਾਵਾਲ
Advertisement

ਕਾਦੀਆਂ, 11 ਅਪਰੈਲ

ਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁੱਲ ਭਾਮੜੀ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 14 ਅਪਰੈਲ ਨੂੰ ਨਹਿਰ ਪੁਲ ਭਾਮੜੀ ਵਿੱਚ ਮਨਾਏ ਜਾ ਰਹੇ ਖਾਲਸਾ ਪੰਥ ਸਾਜਨਾ ਦਿਵਸ ਦੀ ਤਿਆਰੀਆਂ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਖਾਲਸਾ ਪੰਥ ਸਾਜਨਾ ਦਿਵਸ ਮਨਾਉਣ ਸਬੰਧੀ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ, ਕਬੱਡੀ ਟੂਰਨਾਮੈਂਟ ਅਤੇ ਹੋਰ ਪ੍ਰੋਗਰਾਮਾਂ ਸਬੰਧੀ ਰੂਪ-ਰੇਖਾ ਉਲੀਕੀ। ਇਸ ਮੌਕੇ ਕਮੇਟੀ ਮੈਂਬਰਾਂ ਦਿਲਬਾਗ ਸਿੰਘ ਬਸਰਾਵਾ, ਬਾਬਾ ਨਰਿੰਦਰ ਸਿੰਘ, ਸਰਪੰਚ ਬਚਨ ਸਿੰਘ, ਹਰਜੀਤ ਸਿੰਘ ਰਿਆੜ ਨੇ ਸਾਂਝੇ ਤੌਰ ’ਤੇ ਦੱਸਿਆ 14 ਅਪਰੈਲ ਦਿਨ ਸੋਮਵਾਰ ਨੂੰ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਬੱਚਿਆਂ ਦੇ ਕਵਿਤਾਵਾਂ, ਗੀਤ ,ਦਸਤਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਗਤਕੇ ਦੇ ਜੌਹਰ ਦਿਖਾਉਣਗੇ। ਇਸ ਮੌਕੇ ਸੁੱਚਾ ਸਿੰਘ ਫੌਜੀ, ਹਰਭਜਨ ਲਾਲ, ਜਗਤਾਰ ਸਿੰਘ ਖਾਲਸਾ, ਬਲਵਿੰਦਰ ਸਿੰਘ ਬਿੱਲੂ, ਦਿਲਬਾਗ ਸਿੰਘ ਠਾਣੇਦਾਰ, ਡਾ.ਨੀਟਾ, ਬਲਜਿੰਦਰ ਸਿੰਘ ਬਿੱਲਾ, ਹਰਬੀਰ ਸਿੰਘ, ਗੁਰਮੁਖ ਲਾਲ, ਜਸਪਾਲ ਸਿੰਘ ਫ਼ੌਜੀ, ਬੀਰਾ ਸਿੰਘ, ਰਮੇਸ਼ ਸਿੰਘ, ਅਜੀਤ ਸਿੰਘ ਮੋਹਣੀ, ਪ੍ਰਭ, ਕੁਲਜੀਤ ਸਿੰਘ ਅਤੇ ਜਰਨੈਲ ਸਿੰਘ ਹਾਜ਼ਰ ਸਨ।

Advertisement

Advertisement