ਖ਼ਜਾਨਾ ਦਫ਼ਤਰ ਅੱਗੇ ਧਰਨਾ ਭਲਕੇ
05:32 AM Jul 07, 2025 IST
ਸ਼ਾਹਕੋਟ: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਲਗਾਈ ਅਣ-ਐਲਾਨੀ ਵਿੱਤੀ ਐਂਮਰਜੈਂਸੀ ਖ਼ਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ’ਤੇ ਫਰੰਟ ਦੀ ਜ਼ਿਲ੍ਹਾ ਇਕਾਈ ਜਲੰਧਰ ਅੱਠ ਜੁਲਾਈ ਨੂੰ ਖ਼ਜਾਨਾ ਦਫ਼ਤਰ ਸ਼ਾਹਕੋਟ ਅੱਗੇ ਧਰਨਾ ਦੇਵੇਗੀ। ਜ਼ਿਲ੍ਹਾ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ ਅਤੇ ਸਕੱਤਰ ਅਵਤਾਰ ਲਾਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਵਿੱਤ ਮੰਤਰੀ ਮਾਲੀਏ ਵਿਚ ਵੱਡੇ ਵਾਧੇ ਦੇ ਦਮਗਜ਼ੇ ਮਾਰ ਰਹੇ ਹਨ ਅਤੇ ਦੂਜੇ ਪਾਸੇ ਮੁਲਾਜ਼ਮ ਤਨਖ਼ਾਹਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ਼ਤਿਹਾਰਬਾਜ਼ੀ ਦੇ ਸਹਾਰੇ ਵਾਹ-ਵਾਹ ਖੱਟਣ ਦੇ ਰਾਹ ਪਈ ਸੂਬਾ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ। ਰੋਸ ਵਜੋਂ ਖ਼ਜਾਨਾ ਦਫ਼ਤਰ ਸ਼ਾਹਕੋਟ ਅੱਗੇ ਅੱਠ ਜੁਲਾਈ ਨੂੰ ਧਰਨਾ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement