ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਨੌਰੀ ਤੇ ਮੂਨਕ ਖੇਤਰ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ: ਗੋਇਲ

05:30 AM Jun 29, 2025 IST
featuredImage featuredImage
ਖਨੌਰੀ-ਪਾਤੜਾਂ ਰੋਡ ਤੋਂ ਕਨਾਲ ਬੈਂਕ ਭਾਖੜਾ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ।
ਗੁਰਨਾਮ ਸਿੰਘ ਚੌਹਾਨ/ਕਰਮਵੀਰ ਸਿੰਘ ਸੈਣੀ
Advertisement

ਖਨੌਰੀ/ਮੂਨਕ, 28 ਜੂਨ

ਹਲਕੇ ਦੇ ਖਨੌਰੀ ਤੇ ਮੂਣਕ ਖੇਤਰ ਦੀਆਂ ਸੜਕਾਂ ਦੀ ਕਰੀਬ 55 ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੰਡਵੀ ਵਿੱਚ ਹਮੀਰਗੜ੍ਹ ਤੋਂ ਮੰਡਵੀ 06.78 ਕਿਲੋਮੀਟਰ ਸੜਕ ਦੀ ਕਾਇਆ ਕਲਪ ਲਈ 1.35 ਕਰੋੜ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਅਤੇ ਖਨੌਰੀ ਵਿਖੇ ਪਾਤੜਾਂ-ਖਨੌਰੀ ਰੋਡ ਤੋਂ ਕਨਾਲ ਬੈਂਕ ਭਾਖੜਾ ਨੂੰ ਕਰੀਬ 1.01 ਕਰੋੜ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਰੀਬ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਭਾਖੜਾ ਦੇ ਨਾਲ ਰੇਲਿੰਗ ਲਗਵਾਈ ਗਈ ਹੈ।

Advertisement

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਖਨੌਰੀ ਖੇਤਰ ਵਿੱਚ ਕਈ ਅੰਦੋਲਨ ਚਲਦੇ ਰਹੇ ਤਾਂ ਟਰੈਫਿਕ ਮੁੱਖ ਸੜਕ ਨੂੰ ਛੱਡ ਕੇ ਪਿੰਡਾਂ ਵਿਚ ਦੀ ਲੰਘਦੀ ਰਹੀ, ਜਿਸ ਨਾਲ ਇਸ ਖੇਤਰ ਦੀਆਂ ਸੜਕਾਂ ਦੀ ਹਾਲਤ ਖ਼ਸਤਾ ਹੋ ਗਈ ਸੀ ਪਰ ਹੁਣ ਕੋਈ ਵੀ ਸੜਕ ਅਜਿਹੀ ਨਹੀਂ ਹੋਵੇਗੀ, ਜਿਸ ਦੀ ਕਾਇਆ ਕਲਪ ਨਾ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਾਜੈਕਟ ਤੈਅ ਸਮੇਂ ਮੁਤਾਬਕ ਪੂਰੇ ਕੀਤੇ ਜਾਣ। ਇਸ ਮੌਕੇ ਪੀਏ ਰਾਕੇਸ਼ ਕੁਮਾਰ ਗੁਪਤਾ, ਐਕਸੀਅਨ ਮੰਡੀ ਬੋਰਡ ਪੁਨੀਤ ਕੁਮਾਰ, ਐੱਸਡੀਓ ਲਾਲਿਤ ਕੁਮਾਰ ਮੰਡੀ ਬੋਰਡ, ਭਗਵੰਤ ਸਿੰਘ ਪਿੰਡ ਮੰਡਵੀ, ਬਲਜੀਤ ਸਿੰਘ ਮੰਡਵੀ, ਸਰਦੂਲ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਬੀਰਭਾਨ ਕਾਂਸਲ ਖਨੌਰੀ, ਤਰਸੇਮ ਸਿੰਗਲਾ, ਵਿਸ਼ਾਲ ਕਾਂਸਲ, ਸੁਰਿੰਦਰ ਕਰੋਦਾ, ਮਹਾਵੀਰ ਸਰਮਾ ਕੌਂਸਲਰ, ਅਸ਼ੋਕ ਕੁਮਾਰ ਠੇਕੇਦਾਰ, ਸੰਜੇ ਸਿੰਗਲਾ, ਜ਼ੋਰਾ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਖਨੌਰੀ ਹਾਜ਼ਰ ਸਨ।

Advertisement