ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੱਪੜੇ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਪੌਣੇ ਕਰੋੜ ਦਾ ਨੁਕਸਾਨ

06:07 AM Jan 06, 2025 IST

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 5 ਜਨਵਰੀ
ਇਥੇ ਅੱਜ ਸਵੇਰ ਇੱਕ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਕਾਰਨ 5 ਲੱਖ ਦੀ ਨਗਦੀ ਸਮੇਤ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦੌਰਾਨ ਦੁਕਾਨ ਦਾ ਸਾਰਾ ਸਾਮਾਨ ਤੇ ਇਕ ਕਾਰ ਸੜ ਗਈ। ਦੁਕਾਨ ਮਾਲਕ ਪਰਿਵਾਰ ਸਮੇਤ ਉਪਰਲੀ ਮੰਜ਼ਿਲ ’ਤੇ ਰਹਿੰਦਾ ਹੈ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਫੌਜੀ ਵਾਸੀ ਡੋਡ ਪਿਛਲੇ 4 ਸਾਲ ਤੋਂ ਸਥਾਨਕ ਸ਼ਹਿਰ ਵਿਖੇ ਪ੍ਰਦੀਪ ਬੁਟੀਕ ਨਾਮ ਦੀ ਦੁਕਾਨ ਚਲਾ ਰਿਹਾ ਹੈ। ਇਸੇ ਦੁਕਾਨ ਉਪਰਲੀ ਮੰਜ਼ਿਲ ਅਤੇ ਬੇਸਮੈਟ ਵਿਚ ਉਸ ਨੇ ਰਿਹਾਇਸ਼ ਕੀਤੀ ਹੋਈ ਹੈ। ਕੁਲਦੀਪ ਸਿੰਘ ਪਰਿਵਾਰ ਸਮੇਤ ਸੁੱਤਾ ਪਿਆ ਸੀ ਤਾਂ ਕਰੀਬ ਸਵੇਰੇ 4 ਵਜੇ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਕੁਲਦੀਪ ਸਿੰਘ ਫੌਜੀ ਨੇ ਦੱਸਿਆ ਅੱਗ ਲੱਗਣ ਕਾਰਨ ਉਸ ਦਾ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਜਿਸ ’ਚ ਪੰਜ ਲੱਖ ਰੁਪਏ ਦੀ ਨਗਦੀ, ਕਰੀਬ 10 ਤੋਲੇ ਸੋਨਾ (ਜੋ ਅੱਗ ਲੱਗਣ ਕਾਰਨ ਕਿੱਧਰੇ ਗੁੰਮ ਗਿਆ), ਇਕ ਸਵਿੱਫਟ ਕਾਰ, ਦੋ ਫੋਨ ਤੇ ਦੁਕਾਨ ਵਿਚਲਾ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ। ਦੁਕਾਨ ਨੇੜੇ ਰਹਿੰਦੇ ਝੁੱਗੀ-ਝੋਪੜੀ ਵਾਲਿਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢਣ 'ਚ ਵੱਡੀ ਭੂਮਿਕਾ ਨਿਭਾਈ। ਇਸ ਘਟਨਾ ਦਾ ਪਤਾ ਲੱਗਦੇ ਹੀ ਸਤਿਕਾਰ ਕਮੇਟੀ ਕੋਠਾ ਗੁਰੂ ਦੀ ਟੀਮ ਤੇ ਸ਼ਹਿਰ ਦੇ ਹੋਰ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

Advertisement

Advertisement