ਕੱਪੜੇ ਦੀ ਦੁਕਾਨ ’ਚ ਚੋਰੀ
05:27 AM Dec 23, 2024 IST
ਪੱਤਰ ਪ੍ਰੇਰਕ
Advertisement
ਸ਼ੇਰਪੁਰ, 22 ਦਸੰਬਰ
ਸ਼ੇਰਪੁਰ ਦੇ ਕਾਤਰੋਂ ਰੋਡ ’ਤੇ ਇੱਕ ਕੱਪੜੇ ਦੀ ਵੱਡੀ ਦੁਕਾਨ ’ਚੋਂ ਚੋਰਾਂ ਵੱਲੋਂ 58 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸੰਘਣੀ ਆਬਾਦੀ ’ਚ ਗਰਗ ਕਲਾਥ ਹਾਊਸ ਦੁਕਾਨ ਵਿੱਚ ਲੰਘੀ ਰਾਤ ਅਣਪਛਾਤੇ ਚੋਰ ਦੁਕਾਨ ਦੇ ਉੱਪਰ ਵਾਲੇ ਦਰਵਾਜੇ ਨੂੰ ਤੋੜ ਕੇ ਦੁਕਾਨ ਅੰਦਰ ਆਏ ਤੇ ਗੱਲੇ ’ਚੋਂ 58000 ਰੁਪਏ ਦੀ ਨਗਦੀ ਚੋਰੀ ਕਰ ਲੈ ਗਏ। ਚੋਰਾਂ ਵੱਲੋਂ ਦੁਕਾਨ ਵਿੱਚ ਬੈਠਕੇ ਕੀਤੇ ਗਏ ਨਸ਼ੇ ਨਾਲ ਉਨ੍ਹਾਂ ਦੇ ਬੁਲੰਦ ਹੌਸਲੇ ਦੇ ਪ੍ਰਤੱਖ ਪ੍ਰਮਾਣ ਮਿਲੇ ਹਨ। ਇਸੇ ਦੁਕਾਨ ਦੇ ਨਾਲ ਮੋਬਾਈਲਾਂ ਵਾਲੀ ਦੁਕਾਨ ਦੇ ਪੌੜੀਆਂ ਵਾਲੇ ਦਰਵਾਜ਼ੇ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਜੋ ਅਸਫ਼ਲ ਰਹੀ। ਇਸ ਸਬੰਧੀ ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਨੇ ਕਿਹਾ ਕਿ ਚੋਰੀ ਦੀ ਘਟਨਾ ਨੂੰ ਲੈ ਕੇ ਵੱਖ ਵੱਖ ਥਾਵਾਂ ਤੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਚੋਰ ਬਹੁਤ ਛੇਤੀ ਪੁਲੀਸ ਕਾਬੂ ਕਰ ਲਵੇਗੀ।
Advertisement
Advertisement