ਕੱਪੜਾ ਫੈਕਟਰੀ ਵਿੱਚ ਅੱਗ ਲੱਗੀ
05:23 AM May 26, 2025 IST
ਨਵੀਂ ਦਿੱਲੀ, 25 ਮਈ
Advertisement
ਦਿੱਲੀ ਦੇੇ ਉਦਯੋਗ ਨਗਰ ਉਦਯੋਗਿਕ ਖੇਤਰ ’ਚ ਅੱਗ ਸਵੇਰੇ ਕੱਪੜਾ ਫੈਕਟਰੀ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਆ ਰਿਹਾ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦਯੋਗ ਨਗਰ ਦੀ ਐੱਫ-11 ਸਥਿਤ ਫੈਕਟਰੀ ਵਿੱਚ ਸਵੇਰੇ ਪੰਜ ਵਜੇ ਦੇ ਕਰੀਬ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਤਕਰੀਬਲ ਦਸ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਸਨ। ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹਾਲੇ ਜਾਰੀ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ। ਇਹ ਜਾਣਕਾਰੀ ਮਿਲੀ ਹੈ ਕਿ ਅੱਗ ਕੱਪੜਾ ਭੰਡਾਰਨ ਇਕਾਈ ਨੂੰ ਲੱਗੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਦਿੱਲੀ ਵਿੱਚ ਇਕ ਫੈਕਟਰੀ ਤੇ ਘਰ ਵਿੱਚ ਅੱਗ ਲੱਗ ਗਈ ਸੀ। -ਪੀਟੀਆਈ
Advertisement
Advertisement