ਕੰਨਿਆ ਕਾਲਜ ਵਿੱਚ ਸਮਰੱਥਾ ਨਿਰਮਾਣ ਵਰਕਸ਼ਾਪ
03:53 AM Apr 26, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਅਪਰੈਲ
ਆਰੀਆ ਕੰਨਿਆ ਕਾਲਜ ਵਿੱਚ ਰਮਨ ਐਸੋਸੀਏਸ਼ਨ ਭੌਤਿਕ ਵਿਗਿਆਨ ਵਿਭਾਗ ਅਤੇ ਆਈਆਈਸੀ ਨੇ ਸੰਜੁਲ ਗੁਪਤਾ ਤੇ ਡਾ. ਪੂਨਮ ਸਿਵਾਚ ਦੀ ਯੋਗ ਅਗਵਾਈ ਵਿੱਚ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਕਰਦਿਆਂ ਕਿਹਾ ਕਿ ਭੌਤਿਕ ਵਿਗਿਆਨ ਦੇ ਖੇਤਰ ਵਿਚ ਉਦਮੱਤਾ ਤੇ ਨਵੀਆਂ ਤਕਨਾਲੋਜੀਆਂ ਤੇ ਉਪਕਰਨਾਂ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਵਿਚ ਉਦਮੱਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਤੇ ਵੱਖ ਵੱਖ ਮਕੈਨੀਕਲ ਉਪਕਰਨਾਂ ਤੇ ਉਨ੍ਹਾਂ ਦੀ ਉਪਯੋਗਿਤਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ । ਵਰਕਸ਼ਾਪ ਦੇ ਮੁੱਖ ਬੁਲਾਰੇ ਮੁਕੇਸ਼ ਚੋਪੜਾ ਅੰਮ੍ਰਿਤ ਵਿਗਿਆਨਕ ਉਦਯੋਗ ਅੰਬਾਲਾ ਛਾਉਣੀ ਸਨ।
Advertisement
Advertisement