ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੰਢੀ ਖੇਤਰ ’ਚ ਨਾਜਾਇਜ਼ ਮਾਈਨਿੰਗ ਨੇ ਮੁੜ ਜ਼ੋਰ ਫੜਿਆ

12:32 PM Feb 07, 2023 IST

ਦੀਪਕ ਠਾਕੁਰ
ਤਲਵਾੜਾ, 6 ਫਰਵਰੀ

Advertisement

ਕੰਢੀ ਖ਼ੇਤਰ ‘ਚ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨੇ ਮੁੜ ਰਫ਼ਤਾਰ ਫੜ ਲਈ ਹੈ। ਹਾਜੀਪੁਰ ਅਤੇ ਤਲਵਾੜਾ ‘ਚ ਸਟੋਨ ਕਰੱਸ਼ਰ ਕਰੀਬ ਅੱਠ ਮਹੀਨੇ ਬੰਦ ਰਹੇ ਪਰ ਸਮਾਂ ਬੀਤਣ ਦੇ ਨਾਲ ਹੀ ਇਨ੍ਹਾਂ ਖ਼ੇਤਰਾਂ ‘ਚ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨੇ ਜ਼ੋਰ ਫੜ ਲਿਆ ਹੈ। ਆਲਮ ਇਹ ਹੈ ਕਿ ਰਾਤ ਦੇ ਹਨੇਰੇ ‘ਚ ਵਾਹੀਯੋਗ ਜ਼ਮੀਨਾਂ ਅਤੇ ਦਰਿਆਵਾਂ ਦੇ ਕੰਢਿਆਂ ਤੋਂ ਲੈ ਕੇ ਪਹਾੜਾਂ ਦੀ ਖੁਦਾਈ ਤੱਕ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਸਰਕਾਰੀ ਦਾਅਵਿਆਂ ਅਤੇ ਮਾਈਨਿੰਗ ਵਿਭਾਗ ਦੇ ਰਿਕਾਰਡ ‘ਚ ਖ਼ੇਤਰ ਵਿਚ ਮਾਈਨਿੰਗ ਮੁਕੰਮਲ ਬੰਦ ਹੈ ਪਰ ਕਰੱਸ਼ਰ ਮਾਲਕ ਨਾਜਾਇਜ਼ ਮਾਈਨਿੰਗ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ ਤੇ ਮਹਿੰਗੇ ਭਾਅ ਰੇਤ ਵੇਚ ਰਹੇ ਹਨ। ਤਲਵਾੜਾ, ਹਾਜੀਪੁਰ, ਦਸੂਹਾ, ਮੁਕੇਰੀਆਂ ਆਦਿ ਦੀਆਂ ਸੜਕਾਂ ‘ਤੇ ਰਾਤ ਵੇਲੇ ਮਾਈਨਿੰਗ ਸਮੱਗਰੀ ਲੈ ਕੇ ਆਉਂਦੀਆਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਆਮ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਹੈ। ਇਸ ਮਾਮਲੇ ‘ਚ ਪੀਐਸਪੀਸੀਐਲ ਅਤੇ ਐਸਡੀਐਮ ਮੁਕੇਰੀਆਂ ਦੇ ਬਿਆਨ ਆਪਸ ਵਿਚ ਮੇਲ ਨਹੀਂ ਖਾ ਰਹੇ। ਬਿਆਸ ਅਤੇ ਸਵਾਂ ਦਰਿਆ, ਹਾਜੀਪੁਰ ‘ਚ ਵਾਹੀਯੋਗ ਜ਼ਮੀਨਾਂ ਤੇ ਸੁਖਚੈਨਪੁਰ ‘ਚ ਪਹਾੜਾਂ ਦੀ ਖੁਦਾਈ ਦਾ ਕੰਮ ਰਾਤ ਦੇ ਹਨੇਰੇ ‘ਚ ਕੀਤਾ ਜਾ ਰਿਹਾ ਹੈ। ਸਵਾਂ ਦਰਿਆ ‘ਚ ਕੀਤੀ ਜਾ ਰਹੀ ਮਾਈਨਿੰਗ ਕਾਰਨ ਪਾਣੀ ਦਾ ਪੱਧਰ ਨੀਵਾਂ ਚਲਾ ਗਿਆ ਹੈ, ਦਰਿਆ ਦੀ ਪਤਲੀ ਸਾਫ਼ ਪਾਣੀ ਦੀ ਧਾਰਾ ਸਕਰੀਨਰ ਪਲਾਂਟਾਂ ਦੇ ਗੰਧਲੇ ਪਾਣੀ ਦੇ ਨਾਲੇ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਬਾਰੇ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਸਰਤਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਸ਼ਿਆਰਪੁਰ ‘ਚ ਅਜੇ ਕੋਈ ਵੀ ਸਰਕਾਰੀ ਖੱਡ ਨਹੀਂ ਖੁੱਲ੍ਹੀ। ਤਲਵਾੜਾ ਅਤੇ ਹਾਜੀਪੁਰ ਸਮੇਤ ਜ਼ਿਲ੍ਹੇ ‘ਚ ਮਾਈਨਿੰਗ ‘ਤੇ ਮੁਕੰਮਲ ਪਾਬੰਦੀ ਲੱਗੀ ਹੋਈ ਹੈ।

ਉਨ੍ਹਾਂ ਤਲਵਾੜਾ ਅਤੇ ਹਾਜੀਪੁਰ ਦੇ ਕਰੱਸ਼ਰਾਂ ਵੱਲੋਂ ਸਰਹੱਦੀ ਸੂਬੇ ਹਿਮਾਚਲ ਪ੍ਰਦੇਸ਼ ‘ਚੋਂ ਕੱਚਾ ਮਾਲ ਲਿਆਉਣ ਦਾ ਦਾਅਵਾ ਕੀਤਾ। ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਨੇ ਦੱਸਿਆ ਕਿ ਅੱਡਾ ਝੀਰ ਦਾ ਖੂਹ ਨਜ਼ਦੀਕ ਮੁਕੇਰੀਆਂ ਹਾਈਡਲ ਨਹਿਰ ਦੇ ਐਸਕੇਪ ਚੈਨਲ ‘ਤੇ ਬਣੇ ਪੁਲ ਤੋਂ ਲੰਮੇ ਸਮੇਂ ਤੋਂ ਗੱਡੀਆਂ ਲੰਘ ਰਹੀਆਂ ਹਨ, ਜਿਸ ਸਬੰਧੀ ਪੀਐੱਸਪੀਸੀਐਲ ਵਿਭਾਗ ਤੋਂ ਜਾਣਕਾਰੀ ਲਈ ਗਈ ਸੀ। ਉਨ੍ਹਾਂ ਪੁਲ ਤੋਂ ਭਾਰੀ ਵਾਹਨ ਲੰਘਣ ਦੀ ਗੱਲ ਕਹੀ ਸੀ। ਵਿਭਾਗ ਨੂੰ ਬਦਲਵਾਂ ਰਸਤਾ ਲੱਭਣ ਲਈ ਵੀ ਕਿਹਾ ਗਿਆ ਹੈ।

Advertisement

Advertisement