ਕੰਗ ਵੱਲੋਂ ਤਕੀਪੁਰ ਦੀ ਪੰਚਾਇਤ ਨਾਲ ਮੁਲਾਕਾਤ
05:47 AM May 10, 2025 IST
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਪਿੰਡ ਤਕੀਪੁਰ ਵਿਖੇ ਪੰਚਾਇਤ ਨਾਲ ਮੁਲਾਕਾਤ ਕਰਦਿਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਕੰਗ ਨੇ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਇਸ ਇਲਾਕੇ ਵਿੱਚ ਬਿਨਾਂ ਵਿਤਕਰੇ ਅਤੇ ਭੇਦਭਾਵ ਤੋਂ ਸਰਬਪੱਖੀ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਵਿਕਾਸ ਕਾਰਜਾਂ ਲਈ ਮਿਲਣ ਵਾਲੀਆਂ ਗਰਾਟਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਕਿਉਂਕਿ ਗਰਾਟ ਨਾ ਮਿਲਣ ਕਾਰਨ ਵਿਕਾਸ ਦੇ ਕੰਮ ਠੱਪ ਪਏ ਹਨ।
Advertisement
Advertisement