ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੰਗਣੀਵਾਲ ’ਚ ਡਰੋਨ ਦੇ ਪੁਰਜ਼ੇ ਡਿੱਗਣ ਕਾਰਨ ਪਰਵਾਸੀ ਜ਼ਖ਼ਮੀ

03:05 AM May 11, 2025 IST
featuredImage featuredImage
Migrant injured following drone attack in Kangniwal village in Jalandhar.A Tribune photograph.

 

Advertisement

ਹਤਿੰਦਰ ਮਹਿਤਾ

ਜਲੰਧਰ, 10 ਮਈ

Advertisement

ਇੱਥੇ ਬੀਤੀ ਰਾਤ ਡੇਢ ਵਜੇ ਤੋਂ ਰੁਕ ਰੁਕ ਕੇ ਧਮਾਕਿਆਂ ਕਾਰਨ ਲੋਕਾਂ ਨੇ ਰਾਤ ਜਾਗ ਕੇ ਕੱਢੀ। ਆਦਮਪੁਰ ਏਅਰ ਫੋਰਸ ਸਟੇਸ਼ਨ ਨੇੜਲੇ ਪਿੰਡ ਕੰਗਣੀਵਾਲ ਵਿਚ ਘਰ ਵਿੱਚ ਖੜ੍ਹੀ ਕਾਰ ਉੱਤੇ ਡਰੋਨ ਦੇ ਪੁਰਜ਼ੇ ਡਿੱਗਣ ਕਾਰਨ ਘਰ ਅਤੇ ਕਾਰ ਨੁਕਸਾਨੀ ਗਈ। ਇਸੇ ਪਿੰਡ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਇਸੇ ਤਰ੍ਹਾਂ ਈਸ਼ਵਰਵਾਲ, ਧੋਗੜੀ, ਸਿਕੰਦਰਪੁਰ ਵਿੱਚ ਡਰੋਨ ਦੇ ਪੁਰਜ਼ੇ ਮਿਲੇ ਹਨ।

ਇਸ ਤੋਂ ਪਹਿਲਾਂ ਸਾਰੀ ਰਾਤ ਹੋਏ ਧਮਾਕਿਆਂ ਕਾਰਨ ਲੋਕਾਂ ਨੇ ਰਾਤ ਜਾਗ ਅਤੇ ਤਣਾਅ ਵਿੱਚ ਕੱਢੀ। ਅੱਜ ਸਵੇਰੇ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਆਦਮਪੁਰ ਤੇ ਜਲੰਧਰ ਛਾਉਣੀ ਦੇ ਬਾਜ਼ਾਰ ਤੇ ਜਲੰਧਰ ਦੇ ਸ਼ਾਪਿੰਗ ਮਾਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸ਼ਹਿਰ ਵਿੱਚ ਵੀ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਪਿੰਡ ਸਿਕੰਦਰਪੁਰ ਦੇ ਕਈ ਘਰਾਂ ਵਿੱਚ ਡਰੋਨ ਦੇ ਪੁਰਜ਼ੇ ਮਿਲੇ ਹਨ।

ਧਮਾਕੇ ਹੁੰਦੇ ਸਾਰ ਇਲਾਕੇ ਵਿਚ ਸਾਇਰਨ ਵੱਜਣ ਲੱਗੇ ਤੇ ਆਦਮਪੁਰ ਵਿੱਚ ਏਅਰਫੋਰਸ ਦੇ ਜਵਾਨਾਂ ਨੇ ਲੋਕਾਂ ਨੂੰ ਘਰ ਜਾਣ ਦੀ ਅਪੀਲ ਕੀਤੀ। ਧਮਾਕਿਆਂ ਤੋਂ ਬਾਅਦ ਜਲੰਧਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਨੇ ਅਪੀਲ ਕੀਤੀ ਕਿ ਜੇਕਰ ਨੇੜੇ ਕਿਤੇ ਡਰੋਨ ਡਿੱਗਦਾ ਹੈ ਤਾਂ ਉਸ ਨੇੜੇ ਨਾ ਜਾਇਆ ਜਾਵੇ ਤੇ ਇਸ ਦੀ ਸੂਚਨਾ ਤੁਰੰਤ ਆਪਣੇ ਨੇੜਲੇ ਪੁਲੀਸ ਥਾਣੇ ਵਿੱਚ ਦਿੱਤੀ ਜਾਵੇ।

 

ਉੱਦੋਕੇ ਖੁਰਦ ਤੇ ਕਾਜ਼ੀਕੋਟ ’ਚ ਮਿਜ਼ਾਈਲ ਦੇ ਟੁਕੜੇ ਡਿੱਗੇ

ਜੈਂਤੀਪੁਰ (ਜਗਤਾਰ ਸਿੰਘ ਛਿੱਤ): ਹਲਕਾ ਮਜੀਠਾ ਦੇ ਪਿੰਡ ਉੱਦੋਕੇ ਖੁਰਦ ਤੇ ਕਾਜ਼ੀਕੋਟ ਵਿੱਚ ਮਿਜ਼ਾਈਲ ਦੇ ਟੁਕੜੇ ਡਿੱਗੇ। ਉਦੋਕੇ ਖੁਰਦ ਵਿਚ ਅੱਜ ਸਵੇਰੇ ਸਾਢੇ ਅੱਠ ਵਜੇ ਸਾਬਕਾ ਸਰਪੰਚ ਸੁਖਦੇਵ ਸਿੰਘ ਦੇ ਡੇਰੇ ਤੇ ਘਰ ਦੇ ਨੇੜੇ ਧਮਾਕਾ ਹੋਇਆ ਤੇ ਮਿਜ਼ਾਈਲ ਦੇ ਟੁਕੜੇ ਡਿੱਗੇ। ਜਦ ਇਹ ਟੁਕੜੇ ਡਿੱਗੇ ਤਾਂ ਆਸ ਪਾਸ ਬੱਚੇ ਖੇਡ ਰਹੇ ਸਨ ਅਤੇ ਕੁਝ ਲੋਕ ਪੱਠੇ ਵੱਢ ਰਹੇ ਸਨ ਪਰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਮੌਕੇ ਥਾਣਾ ਮੁਖੀ ਮਨਤੇਜ ਸਿੰਘ ਪੁੱਜੇ। ਦੂਜੇ ਪਾਸੇ ਪਿੰਡ ਕਾਜ਼ੀਕੋਟ ਵਿਚ ਵੀ ਅੱਜ ਸਵੇਰੇ ਮਿਜ਼ਾਈਲ ਦਾ ਵੱਡਾ ਟੁਕੜਾ ਡਿੱਗਿਆ ਜਿਸ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਸਰਪੰਚ ਸਤਨਾਮ ਸਿੰਘ ਕਾਜ਼ੀਕੋਟ ਨੇ ਦੱਸਿਆ ਕਿ ਇਸ ਨਾਲ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। \B

 

ਰਾਣੇਵਾਲੀ ’ਚ ਮਿਲਿਆ ਪਾਕਿਸਤਾਨੀ ਡਰੋਨ ਦਾ ਮਲਬਾ

ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨਜ਼ਦੀਕ ਪਿੰਡ ਰਾਣੇਵਾਲੀ ਵਿੱਚ ਅੱਜ ਤੜਕਸਾਰ ਪਾਕਿਸਤਾਨੀ ਡਰੋਨ ਦਾ ਮਲਬਾ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਰਾਣੇਵਾਲੀ ਦੇ ਸਰਪੰਚ ਸਾਹਿਬ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਖੇਤਾਂ ਵਿਚ ਧਮਾਕਾ ਹੋਇਆ ਜਿਸ ਤੋਂ ਬਾਅਦ ਅੱਗ ਲੱਗ ਗਈ ਜਿਸ ਤੋਂ ਬਾਅਦ ਉਹ ਘਟਨਾ ਸਥਾਨ ’ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਉਸ ਤੋਂ ਬਾਅਦ ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ ਤਾਂ ਥਾਣਾ ਰਾਜਾਸਾਂਸੀ ਦੇ ਮੁਖੀ ਕੋਮਲਪ੍ਰੀਤ ਕੌਰ ਪੁਲੀਸ ਫੋਰਸ ਤੇ ਬੰਬ ਨਿਰੋਧਕ ਦਸਤੇ ਦੀ ਟੀਮ ਨਾਲ ਪੁੱਜੇ ਤੇ ਡਰੋਨ ਦਾ ਮਲਬਾ ਜਾਂਚ ਲਈ ਲੈ ਗਏ।

Advertisement