ਕ੍ਰਿਕਟ ਟੂਰਨਾਮੈਂਟ: ਬਰਨਾਲਾ ਨੇ ਮਾਨਸਾ ਨੂੰ 93 ਦੌੜਾਂ ਨਾਲ ਹਰਾਇਆ
ਰਵਿੰਦਰ ਰਵੀ
ਬਰਨਾਲਾ, 1 ਜੂਨ
ਬਰਨਾਲਾ ਨੇ ਪੰਜਾਬ ਸਟੇਟ ਇੰਟਰ-ਡਿਸਟ੍ਰਿਕਟ ਅੰਡਰ-23 ਵਨ ਡੇਅ ਟੂਰਨਾਮੈਂਟ 2025-26 ਦੇ ਸ਼ੁਰੂਆਤੀ ਮੈਚ ਜੋਕਿ ਮਾਨਸਾ ਵਿਖੇ ਖੇਡਿਆ ਗਿਆ ਵਿੱਚ ਮਾਨਸਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਲੀਗ ਦੇ ਪਹਿਲੇ ਵਨ ਡੇਅ ਮੁਕਾਬਲੇ ਵਿੱਚ ਮਾਨਸਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬਰਨਾਲਾ ਨੇ 50 ਓਵਰਾਂ ਵਿੱਚ 205 ਦੌੜਾਂ ਬਣਾਈਆਂ। ਪ੍ਰਭਜੋਤ ਸਿੰਘ ਨੇ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮਾਨਸਾ ਵੱਲੋਂ ਦਿਲੋਵ ਕੁਮਾਰ ਗੋਇਲ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਵਾਬ ਵਿੱਚ, ਮਾਨਸਾ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 37.3 ਓਵਰਾਂ ਵਿੱਚ 113 ਦੌੜਾਂ ’ਤੇ ਆਲ ਆਊਟ ਹੋ ਗਈ। ਬਰਨਾਲਾ ਦੀ ਸ਼ਾਨਦਾਰ ਫੀਲਡਿੰਗ ਨੇ ਤਿੰਨ ਖਿਡਾਰੀਆਂ ਨੂੰ ਰਨ-ਆਊਟ ਕੀਤਾ, ਜਦਕਿ ਅਰਸ਼ਦੀਪ ਸਿੰਘ ਅਤੇ ਸਾਹਿਲਪ੍ਰੀਤ ਸਿੰਘ ਨੇ 2-2 ਵਿਕਟਾਂ ਲੈ ਕੇ ਜਿੱਤ ਨੂੰ ਪੱਕਾ ਕੀਤਾ। ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ’ਤੇ ਸਕੱਤਰ ਰੁਪਿੰਦਰ ਗੁਪਤਾ ਨੇ ਟੀਮ ਅਤੇ ਕੋਚਾਂ ਗੌਰਵ ਮਾਰਵਾਹਾ, ਕਰਮਵੀਰ ਸਿੰਘ, ਯਾਦਵਿੰਦਰ ਸਿੰਘ, ਰਾਹੁਲ ਸ਼ਰਮਾ, ਅਤੇ ਨਵਜੋਤ ਸਿੰਘ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।