ਕ੍ਰਿਕਟਰਾਂ ਦੀ ਸਹੀ ਉਮਰ ਦਾ ਪਤਾ ਲਾਉਣ ਲਈ ਹੱਡੀਆਂ ਦਾ ਟੈਸਟ ਕਰਵਾਉਣ ਦਾ ਫ਼ੈਸਲਾ
05:32 AM Jun 17, 2025 IST
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਹਿਮ ਕਦਮ ਚੁੱਕਦਿਆਂ ਜੂਨੀਅਰ ਪੱਧਰ ’ਤੇ ਖਿਡਾਰੀਆਂ ਦੀਆਂ ‘ਹੱਡੀਆਂ ਦਾ ਵਾਧੂ ਟੈਸਟ’ (ਐਡੀਸ਼ਨਲ ਬੋਨ ਟੈਸਟ) ਕਰਵਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਈ ਵੀ ਖਿਡਾਰੀ ਵਾਧੂ ਸੀਜ਼ਨ ਖੇਡਣ ਤੋਂ ਵਾਂਝਾ ਨਾ ਰਹਿ ਜਾਵੇ। ਮੌਜੂਦਾ ਨਿਯਮਾਂ ਅਨੁਸਾਰ ਖਿਡਾਰੀਆਂ ਦੀ ਟੀਡਬਲਿਊਡੀ ਵਿਧੀ ਰਾਹੀਂ ਹੱਡੀਆਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਵਿੱਚ ਖਿਡਾਰੀ ਦੀ ਉਮਰ ਦਾ ਅੰਦਾਜ਼ਾ ਹੱਡੀਆਂ ਦੇ ਟੈਸਟ ਦੀ ਉਮਰ ਵਿੱਚ ਇੱਕ ਜੋੜ ਕੇ ਲਾਇਆ ਜਾਂਦਾ ਹੈ। ਹਾਲਾਂਕਿ ਨਿਯਮ ਵਿੱਚ ਬਦਲਾਅ ਨਾਲ ਅੰਡਰ-16 ਲੜਕਿਆਂ ਦੇ ਵਰਗ ਵਿੱਚ ਕਿਸੇ ਕ੍ਰਿਕਟਰ ਨੂੰ ਅਗਲੇ ਸੀਜ਼ਨ ਵਿੱਚ ਉਸੇ ਉਮਰ ਵਰਗ ’ਚ ਖੇਡਣ ਦੀ ਆਪਣੀ ਯੋਗਤਾ ਨਿਰਧਾਰਤ ਕਰਨ ਲਈ ਦੂਜਾ ‘ਬੋਨ ਟੈਸਟ’ ਕਰਵਾਉਣਾ ਪਵੇਗਾ। -ਪੀਟੀਆਈ
Advertisement
Advertisement