ਕੌਲਗੜ੍ਹ ਦੇ ਕਈ ਪਰਿਵਾਰ ‘ਆਪ’ ’ਚ ਸਾਮਲ
05:41 AM Jun 12, 2025 IST
ਅਮਲੋਹ: ਹਲਕੇ ਦੇ ਪਿੰਡ ਕੌਲਗੜ੍ਹ ਦੇ ਕਈ ਪਰਿਵਾਰਾਂ ਨੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਪਰਦੀਪ ਸਿੰਘ ਮਾਂਗਟ, ਪੰਚ ਗੁਰਮੇਲ ਸਿੰਘ, ਸਿਆਮ ਸਿੰਘ, ਕੁਲਦੀਪ ਸਿੰਘ, ਰਾਜੂ ਖਾਨ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਪਰਿਵਾਰ ‘ਆਪ’ ਨਾਲ ਜੁੜ ਰਹੇ ਹਨ। ਗੈਰੀ ਬੜਿੰਗ ਨੇ ਦੱਸਿਆ ਕਿ ਪਿੰਡ ਦੇ ਪੰਜ ਮੈਂਬਰ ਪੰਚਾਇਤ ਨੇ ਪਰਿਵਾਰ ਅਤੇ ਸਾਥੀਆਂ ਸਣੇ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਰਣਜੀਤ ਸਿੰਘ ਪਨਾਗ, ਮਨਿੰਦਰ ਸਿੰਘ ਭੱਟੋ, ਜਗਜੀਵਨ ਸਿੰਘ ਔਲਖ, ਸਰਪੰਚ ਲਖਵੀਰ ਸਿੰਘ ਦੀਵਾਗੰਢੂਆ, ਸੁਖਚੈਨ ਸਿੰਘ ਦੀਵਾ ਗੰਢੂਆਂ, ਅੰਮ੍ਰਿਤਪਾਲ ਸਿੰਘ ਦੀਵਾ, ਜਸਵੰਤ ਸਿੰਘ ਤੰਗਰਾਲਾ, ਪਰਦੀਪ ਸਿੰਘ ਸਰਪੰਚ ਕੰਜਾਰੀ, ਸੰਨੀ ਕੌਲਗੜ੍ਹ, ਗੁਰਤੇਜ ਸਿੰਘ ਤੇਜੀ ਅਤੇ ਰਾਮ ਸਿੰਘ ਕੌਲਗੜ੍ਹ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement