ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾ ਰਿਹੈ ਮਿਲਟਰੀ ਲਿਟਰੇਚਰ ਫੈਸਟੀਵਲ

08:02 AM Dec 02, 2023 IST

ਸਾਲ 2017 ਵਿੱਚ ਸ਼ੁਰੂ ਹੋਇਆ ਮਿਲਟਰੀ ਲਿਟਰੇਚਰ ਫੈਸਟੀਵਲ ਆਪਣੇ ਜੋਬਨ ’ਤੇ ਹੈ। ਹਰ ਸਾਲ ਸਰਦੀਆਂ ਦੇ ਸ਼ੁਰੂ ਵਿੱਚ ਚੰਡੀਗੜ੍ਹ ’ਚ ਹੋਣ ਵਾਲੇ ਇਸ ਮੇਲੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ‘ਟ੍ਰਿਬਿਊਨ’ ਆਪਣੀ ਸਥਾਪਨਾ ਵੇਲੇ ਤੋਂ ਹੀ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਮੀਡੀਆ ਸਹਿਯੋਗੀ ਰਿਹਾ ਹੈ ਅਤੇ ਇਸ ਦੀ ਲਗਾਤਾਰ ਸਫ਼ਲਤਾ ਲਈ ਪ੍ਰਤੀਬੱਧ ਹੈ। ਵੱਖ-ਵੱਖ ਕੌਮੀ ਸੁਰੱਖਿਆ ਚੁਣੌਤੀਆਂ ਅਤੇ ਉੱਭਰਦੀਆਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ’ਤੇ ਚਰਚਾ ਹੁਣ ਨਵੀਂ ਦਿੱਲੀ ਦੇ ਉੱਤਰੀ ਅਤੇ ਦੱਖਣੀ ਬਲਾਕ ਦੇ ਕਾਨਫਰੰਸ ਕਮਰਿਆਂ ਤੱਕ ਹੀ ਮਹਿਦੂਦ ਨਹੀਂ ਰਹਿ ਸਕਦੀ। ਇਹ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਹਰੇਕ ਨਾਗਰਿਕ ਨੂੰ ਅੰਦਰੂਨੀ ਅਤੇ ਬਾਹਰੀ ਤੌਰ ’ਤੇ ਸਾਡੇ ਦੇਸ਼ ਸਾਹਮਣੇ ਆਉਣ ਵਾਲੇ ਗੰਭੀਰ ਖ਼ਤਰਿਆਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਣਾ ਓਨਾ ਹੀ ਮਹੱਤਵਪੂਰਨ ਹੈ ਕਿ ਮਜ਼ਬੂਤ ਰਾਸ਼ਟਰੀ ਉਤਸ਼ਾਹ ਵਾਲਾ ਮਾਹੌਲ ਪੈਦਾ ਕਰਨ ਲਈ ਹਰ ਜ਼ਰੂਰੀ ਪਹਿਲਕਦਮੀ ਕੀਤੀ ਜਾਵੇ ਤਾਂ ਜੋ ਸਾਰੇ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਵਿੱਚ ਯੋਗਦਾਨ ਪਾਉਣ। ਇਸ ਸੰਦਰਭ ਵਿੱਚ, ਮਿਲਟਰੀ ਲਿਟਰੇਚਰ ਫੈਸਟੀਵਲ ਬਾਹਰੀ ਹਮਲਿਆਂ ਨੂੰ ਰੋਕਣ ਲਈ ਜ਼ਰੂਰੀ ਤਿਆਰੀਆਂ ਦਾ ਮਾਹੌਲ ਅਤੇ ਮਾਪਦੰਡਾਂ ’ਤੇ ਵਿਚਾਰ-ਚਰਚਾ ਕਰਨ ਲਈ ਵੱਖ ਵੱਖ ਹਸਤੀਆਂ ਪੱਤਰਕਾਰਾਂ, ਸੁਰੱਖਿਆ ਵਿਸ਼ਲੇਸ਼ਕਾਂ/ਮਾਹਿਰਾਂ ਅਤੇ ਹੋਰਾਂ ਲਈ ਇੱਕ ਟਿਕਾਊ ਪਲੈਟਫਾਰਮ ਮੁਹੱਈਆ ਕਰਵਾਉਣ ਤੋਂ ਇਲਾਵਾ, ਕੌਮੀ ਸੁਰੱਖਿਆ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਬਹੁਮੁੱਲੀ ਭੂਮਿਕਾ ਨਿਭਾ ਰਿਹਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਸੰਭਾਵੀ ਜੰਗਾਂ ਦੇ ਭਿਆਨਕ ਨਤੀਜਿਆਂ ਨਾਲ ਸਿੱਝਣ ਅਤੇ ਹਮਲਾਵਰਾਂ ਨੂੰ ਹਰਾਉਣ ਦੇ ਬਿਹਤਰੀਨ ਤਰੀਕਿਆਂ ਨੂੰ ਕਿਵੇਂ ਸਮਝਿਆ ਜਾਂਦਾ।
ਮੈਂ ਸੱਤਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਕਾਮਯਾਬੀ ਲਈ ਕਾਮਨਾ ਕਰਦਾ ਹਾਂ।

Advertisement

ਐੱਨਐੱਨ ਵੋਹਰਾ
ਚੇਅਰਮੈਨ, ਦਿ ਟ੍ਰਿਬਿਊਨ ਟਰੱਸਟ।

Advertisement
Advertisement
Advertisement