ਕੌਮੀ ਲੋਕ ਅਦਾਲਤ ’ਚ 645 ਕੇਸਾਂ ਦਾ ਨਿਬੇੜਾ
ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਮਈ
ਇਥੋਂ ਦੇ ਕੋਰਟ ਕੰਪਲੈਕਸ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ ਅਦਾਲਤਾਂ ਵਿਚ ਲੰਬਿਤ ਮਾਮਲੇ ਅਤੇ ਪ੍ਰੀ-ਲੀਅਗੇਵਿਟ ਕੇਸ, ਅਜਿਹੇ ਝਗੜੇ ਜਿਹੜੇ ਅਜੇ ਅਦਾਲਤਾਂ ਵਿਚ ਦਾਇਰ ਨਹੀਂ ਕੀਤੇ ਗਏ ਜਿਨ੍ਹਾਂ ਵਿਚ ਅਪਰਾਧਿਕ ਕੰਪਾਉਂਡੇਸ਼ਨ, ਪੈਸੇ ਦੀ ਵਸੂਲੀ, ਵਿਆਹ ਸਬੰਧੀ ਝਗੜੇ, ਮਾਲੀਆ ਅਤੇ ਹੋਰ ਅਜਿਹੇ ਮਾਮਲੇ ਸਨ। ਖੰਨਾ ’ਚ ਲੱਗੀ ਲੋਕ ਅਦਾਲਤ ਵਿੱਚ ਕੁਝ 706 ਕੇਸ ਰੱਖੇ ਗਏ ਸਨ ਜਿਨ੍ਹਾਂ ਵਿਚੋਂ 645 ਮਾਮਲਿਆਂ ਦਾ ਨਿਪਟਾਰਾ ਅਦਾਲਤ ਵਿਚ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੀਤਾ ਗਿਆ। ਹੱਲ ਕੀਤੇ ਮਾਮਲਿਆਂ ਵਿਚ 4 ਕਰੋੜ 43 ਲੱਖ 31 ਹਜ਼ਾਰ 314 ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਲੂਥਰਾ ਵੀ ਸ਼ਾਮਲ ਸਨ। ਰਾਸ਼ਟਰੀ ਲੋਕ ਅਦਾਲਤ ਕਿਰਾਏ, ਬੈਂਕ ਵਸੂਲੀ, ਜਾਇਦਾਦ ਮਾਮਲੇ, ਬਿਜਲੀ ਅਤੇ ਪਾਣੀ ਦੇ ਬਿੱਲਾਂ, ਅਪਰਾਧਿਕ ਮਾਤਰਾ ਦੇ ਮਾਮਲੇ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ-138 ਅਧੀਨ ਸ਼ਿਕਾਇਤਾਂ, ਤਨਖਾਹਾਂ ਅਤੇ ਭੱਤਿਆਂ, ਸੇਵਾ ਮੁਕਤੀ ਲਾਭਾਂ ਨਾਲ ਸਬੰਧਤ ਮਾਮਲੇ, ਜੰਗਲਾਤ ਐਕਟ, ਤਬਾਹੀ ਮੁਆਵਜ਼ਾ ਆਦਿ ਨੂੰ ਵਿਚਾਰ ਲਈ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਰਾਸ਼ਟਰੀ ਲੋਕ ਅਦਾਲਤ ਵਿਚ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਪ੍ਰੀ-ਲਿਟੀਗੇਟਿਵ ਕੇਸਾਂ ਦਾ ਨਿਪਟਾਰਾ ਵੀ ਕੀਤਾ ਗਿਆ।