ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਗਤਕਾ ਚੈਂਪੀਅਨਸ਼ਿਪ: ਫਰੀ ਸੋਟੀ ਮੁਕਾਬਲੇ ’ਚ ਪੰਜਾਬ ਦੀ ਟੀਮ ਅੱਵਲ

07:47 AM Aug 26, 2024 IST
ਮੁਕਾਬਲਾ ਸ਼ੁਰੂ ਕਰਵਾਉਂਦੇ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ।

ਸਤਨਾਮ ਸਿੰਘ
ਮਸਤੂਆਣਾ ਸਾਹਿਬ, 25 ਅਗਸਤ
ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਅੱਠਵੀਂ ਚਾਰ ਰੋਜ਼ਾ ਕੌਮੀ ਗਤਕਾ ਚੈਂਪੀਅਨਸ਼ਿਪ ਦਾ ਦੂਜਾ ਦਿਨ ਪ੍ਰਭਾਵਸ਼ਾਲੀ ਮੁਕਾਬਲਿਆਂ ਨਾਲ ਸਮਾਪਤ ਹੋਇਆ। ਅੱਜ ਦੇ ਮੁੱਖ ਮਹਿਮਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਦੇ ਨਾਲ-ਨਾਲ ਗਤਕਾ ਐਸੋਸ਼ੀਏਸ਼ਨ ਆਫ ਇੰਡੀਆ ਅਤੇ ਅਕਾਲ ਕਾਲਜ ਕੌਂਸਲ ਵੱਲੋਂ ਗਤਕੇ ਦੀ ਤਰੱਕੀ ਲਈ ਕੀਤੇ ਜਾ ਰਹੇ ਵਿਸ਼ਵ ਪੱਧਰੀ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਢੀਂਡਸਾ ਤੇ ਹੋਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਸਨਮਾਨ ਕਰਨ ਮੌਕੇ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ, ਪੰਜਾਬ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ, ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਕੋਆਰਡੀਨੇਟਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਡਾ. ਗੀਤਾ ਠਾਕੁਰ, ਡਾ. ਗੁਰਵੀਰ ਸਿੰਘ ਸੋਹੀ ਸਮੇਤ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਮੌਜੂਦ ਸਨ।
ਅੱਜ ਦੇ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ-11 ਦੇ ਟੀਮ ਫਰੀ ਸੋਟੀ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ ਪਹਿਲਾ, ਹਰਿਆਣਾ ਨੇ ਦੂਜਾ, ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੇ ਅੰਡਰ-14 ਵਿਅਕਤੀਗਤ ਸਿੰਗਲ ਸੋਟੀ ਵਿੱਚ ਪੰਜਾਬ ਪਹਿਲੇ, ਹਰਿਆਣਾ ਦੂਜੇ, ਦਿੱਲੀ ਅਤੇ ੳੁਡ਼ੀਸਾ ਤੀਜੇ; ਲੜਕੀਆਂ ਅੰਡਰ-14 ਫਰੀ ਸੋਟੀ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ, ਹਰਿਆਣਾ ਅਤੇ ਝਾਰਖੰਡ ਤੀਜੇ; ਲੜਕੇ ਅੰਡਰ-17 ਵਿਅਕਤੀਗਤ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਪਹਿਲੇ, ਮੱਧ-ਪ੍ਰਦੇਸ਼ ਦੂਜੇ ਅਤੇ ਪੰਜਾਬ ਤੀਜੇ; ਲੜਕੇ ਅੰਡਰ-17 ਟੀਮ ਫਰੀ ਸੋਟੀ ਵਿੱਚ ਚੰਡੀਗੜ੍ਹ ਪਹਿਲੇ, ਪੰਜਾਬ ਦੂਜੇ, ਦਿੱਲੀ ਤੇ ਮੱਧ-ਪ੍ਰਦੇਸ਼ ਤੀਜੇ; ਲੜਕੀਆਂ ਅੰਡ-17 ਟੀਮ ਫਰੀ ਸੋਟੀ ਵਿੱਚ ਪੰਜਾਬ ਪਹਿਲੇ, ਮਹਾਰਾਸ਼ਟਰਾ ਦੂਜੇ, ਉੱਤਰ-ਪ੍ਰਦੇਸ਼ ਅਤੇ ਚੰਡੀਗੜ੍ਹ ਤੀਜੇ; ਲੜਕੀਆਂ ਅੰਡਰ-17 ਸਿੰਗਲ ਸੋਟੀ ਵਿੱਚ ਦਿੱਲੀ ਪਹਿਲੇ, ਪੰਜਾਬ ਦੂਜੇ, ਮੱਧ-ਪ੍ਰਦੇਸ਼ ਅਤੇ ਚੰਡੀਗੜ੍ਹ ਤੀਜੇ; ਅੰਡਰ-19 ਵਿਅਕਤੀਗਤ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ ਅਤੇ ਹਰਿਆਣਾ ਤੀਜੇ; ਲੜਕੇ ਅੰਡਰ-25 ਟੀਮ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ ਅਤੇ ਮੱਧ ਪ੍ਰਦੇਸ਼ ਤੀਜੇ; ਲੜਕੇ ਅੰਡਰ-25 ਵਿਅਕਤੀਗਤ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਪਹਿਲੇ, ਰਾਜਸਥਾਨ ਦੂਜੇ ਅਤੇ ਪੰਜਾਬ ਤੀਜੇ; ਲੜਕੇ ਅੰਡਰ-30 ਵਿਅਕਤੀਗਤ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਉੱਤਰ-ਪ੍ਰਦੇਸ਼ ਦੂਜੇ, ਰਾਜਸਥਾਨ ਅਤੇ ਦਿੱਲੀ ਤੀਜੇ ਸਥਾਨ ’ਤੇ ਰਹੇ।

Advertisement

Advertisement
Advertisement