ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਂਸਲਰ ਨੇ ਸਫ਼ਾਈ ਦੀ ਸ਼ੁਰੂਆਤ ਕਰਵਾਈ

04:03 AM Jan 05, 2025 IST

ਪੱਤਰ ਪ੍ਰੇਰਕਸ਼ਾਹਕੋਟ, 4 ਦਸੰਬਰ
Advertisement

ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 6 ਤੋਂ ਚੁਣੇ ਗਏ ਕੌਂਸਲਰ ਪਰਵੀਨ ਕੁਮਾਰ (ਬੌਬੀ ਗਰੋਵਰ) ਨੇ ਇਸ ਵਾਰਡ ਵਿੱਚ ਸਫ਼ਾਈ ਅਤੇ ਲਾਈਟਾਂ ਦੀ ਮੁਰੰਮਤ ਕਰਵਾਉਣ ਸਮੇਤ ਵਿਕਾਸ ਦੇ ਅਧੂਰੇ ਕੰਮਾਂ ਨੂੰ ਕਰਵਾਉਣ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਉਨ੍ਹਾਂ ਅੱਜ ਬਿਜਲੀ ਮੁਲਾਜ਼ਮਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਲੈ ਕੇ ਇਨ੍ਹਾਂ ਕਾਰਜਾਂ ਦੀ ਖੁਦ ਸ਼ੁਰੂਆਤ ਕਰਵਾਈ। ਕੌਂਸਲਰ ਗਰੋਵਰ ਨੇ ਕਿਹਾ ਕਿ ਉਹ ਕਸਬੇ ਅਤੇ ਖਾਸ ਕਰਕੇ ਇਸ ਵਾਰਡ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾਉਣ ਲਈ ਪੂਰੇ ਯਤਨ ਕਰਨਗੇ। ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਉੱਪਰ ਭਰੋਸਾ ਕਰ ਕੇ ਉਨ੍ਹਾਂ ਨੂੰ ਕੌਂਸਲਰ ਬਣਾਇਆ ਹੈ, ਉਹ ਉਸਦਾ ਮੁੱਲ ਵਾਰਡ ਦਾ ਦੁੱਗਣਾ ਵਿਕਾਸ ਕਰਕੇ ਮੋੜਨਗੇ। ਇਸ ਮੌਕੇ ਸ਼ਿਵ ਸੰਭੂ ਗੁਪਤਾ, ਰਾਜੀਵ ਅਰੋੜਾ, ਰਾਹੁਲ ਮਿੱਤਲ, ਰਣਜੀਤ ਬਹਾਦਰ, ਮਨਦੀਪ ਸਿੰਘ, ਵਿਜੇ ਸਾਂਈ ਅਤੇ ਵਿਕਰਮਜੀਤ ਆਦਿ ਹਾਜ਼ਰ ਸਨ।

Advertisement
Advertisement