ਕੋਵਿਡ ਦੇ ਨਵੇਂ ਸਰੂਪ ਦੇ ਪੰਜ ਕੇਸ ਸਾਹਮਣੇ ਆਏ
05:49 AM May 25, 2025 IST
ਨਵੀਂ ਦਿੱਲੀ: ਭਾਰਤ ’ਚ ਕੋਵਿਡ-19 ਦੇ ਨਵੇਂ ਸਰੂਪ ਐੱਨਬੀ.1.8.1 ਦਾ ਇੱਕ ਕੇਸ ਤੇ ਐੱਲਐੱਫ.7 ਦੇ ਚਾਰ ਕੇਸ ਸਾਹਮਣੇ ਆਏ ਹਨ। ਮਈ 2025 ਤੱਕ ਦੀ ਸਥਿਤੀ ਅਨੁਸਾਰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਐੱਲਐੱਫ.7 ਤੇ ਐੱਨਬੀ.1.8.1 ਉਪ ਸਰੂਪ ਨੂੰ ਨਿਗਰਾਨੀ ਹੇਠ ਰੱਖੇ ਜਾਣ ਦੇ ਰੂਪ ਵਜੋਂ ਸ਼੍ਰੇਣੀਬੰਦ ਕਰਦਾ ਹੈ ਨਾ ਕਿ ਫਿਕਰਮੰਦੀ ਵਾਲੇ ਸਰੂਪ ਦੇ ਰੂਪ ਵਿੱਚ। ਪਰ ਇਹ ਉਹ ਸਰੂਪ ਹਨ ਜਿਨ੍ਹਾਂ ਕਾਰਨ ਚੀਨ ਤੇ ਏਸ਼ੀਆ ਦੇ ਕੁਝ ਹਿੱਸਿਆਂ ’ਚ ਕੋਵਿਡ ਦੇ ਮਾਮਲਿਆਂ ’ਚ ਕਥਿਤ ਤੌਰ ’ਤੇ ਵਾਧਾ ਹੋ ਰਿਹਾ ਹੈ। ਅਪੈਲ ’ਚ ਤਾਮਿਲਨਾਡੂ ’ਚ ਐੱਨਬੀ.1.8.1 ਦਾ ਮਾਮਲਾ ਅਤੇ ਮਈ ’ਚ ਗੁਜਰਾਤ ਵਿੱਚ ਐੱਲਐੱਫ.7 ਦੇ ਚਾਰ ਮਾਮਲੇ ਸਾਹਮਣੇ ਆਏ। ਭਾਰਤ ’ਚ ਸਭ ਤੋਂ ਆਮ ਸਰੂਪ ਜੇਐੱਨ.1 ਬਣਿਆ ਹੋਇਆ ਹੈ। ਜਾਂਚ ਕੀਤੇ ਨਮੂਨਿਆਂ ’ਚ ਇਸ ਦੇ 53 ਫੀਸਦ ਮਾਮਲੇ ਸ਼ਾਮਲ ਹਨ। -ਪੀਟੀਆਈ
Advertisement
Advertisement