ਕੋਠੀ ’ਚੋਂ ਅੱਠ ਏਸੀਜ਼ ਸਣੇ ਪੱਖੇ ਤੇ ਇਲੈਕਟ੍ਰੀਕਲ ਸਾਮਾਨ ਚੋਰੀ
06:14 AM May 23, 2025 IST
ਪੱਤਰ ਪ੍ਰੇਰਕ
ਪਠਾਨਕੋਟ, 22 ਮਈ
ਸ਼ਹਿਰ ਦੇ ਪੌਸ਼ ਇਲਾਕੇ ਸ਼ਾਂਤ ਵਿਹਾਰ ਵਿੱਚ ਬੰਦ ਪਈ ਦੋ ਮੰਜ਼ਿਲਾ ਕੋਠੀ ਵਿੱਚ ਚੋਰੀ ਹੋ ਗਈ। ਕੋਠੀ ਵਿੱਚ ਲੱਗੇ ਲਗਭਗ 8 ਏਸੀ ਅਤੇ 15 ਦੇ ਕਰੀਬ ਪੱਖੇ, ਸਾਰੇ ਬਾਥਰੂਮਾਂ ਦੀਆਂ ਟੂਟੀਆਂ ਚੋਰੀ ਸਨ। ਇੱਥੇ ਹੀ ਬੱਸ ਨਹੀਂ ਬਿਜਲੀ ਦੇ ਸਵਿੱਚ ਤੋੜ ਕੇ ਉਨ੍ਹਾਂ ਦੀਆਂ ਤਾਰਾਂ ਵੀ ਉਖਾੜ ਲਈਆਂ ਗਈਆਂ। ਪੀੜਤ ਮਾਲਕ ਨੇ ਥਾਣਾ ਡਵੀਜ਼ਨ ਨੰਬਰ-1 ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲੀਸ ਵੱਲੋਂ ਜਾਂਚ ਆਰੰਭ ਦਿੱਤੀ ਗਈ।
Advertisement
Advertisement