ਕੋਟਾਂ ਕਾਲਜ ’ਚ ਸੀ-ਸੈਟ ਆਨਲਾਈਨ ਕਲਾਸ
07:35 AM May 18, 2025 IST
ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਮਈ
ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ ਨਿਸ਼ਚੈ ਸਿਵਲ ਸਰਵਿਸਜ਼ ਕੋਚਿੰਗ ਅਕੈਡਮੀ ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਦੀ ਸੀ-ਸੈਟ ਦੀ ਆਨਲਾਈਨ ਕਲਾਸ ਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਕਲਾਸ ਵਿਚ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਨਾਲ ਸਬੰਧਤ ਆਇਤਨ ਪ੍ਰਤੀਸ਼ਤਤਾ ਅਤੇ ਖੇਤਰਫ਼ਲ ਸਬੰਧੀ ਜਾਣੂੰ ਕਰਵਾਉਂਦਿਆਂ ਕਈ ਅਸਾਨ ਵਿਧੀਆਂ ਨਾਲ ਇਸ ਨੂੰ ਹੱਲ ਕਰਨ ਸਬੰਧੀ ਦੱਸਿਆ ਗਿਆ। ਵਿਦਿਆਰਥੀਆਂ ਨੇ ਲੈਕਚਰ ਨੂੰ ਧਿਆਨ ਨਾਲ ਸੁਣਦਿਆਂ ਮਹੱਤਵਪੂਰਨ ਤਕਨੀਕਾਂ ਕਾਪੀ ਤੇ ਲਿਖੀਆ।
Advertisement
Advertisement