ਕੈਮਿਸਟ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ; ਕੇਸ ਦਰਜ
05:25 AM Jun 05, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 4 ਜੂਨ
ਕਸਬਾ ਭਿੱਖੀਵਿੰਡ ਦੀ ਬਲੇਰ ਰੋਡ ’ਤੇ ਸਥਿਤ ਇਕ ਕੈਮਿਸਟ ਦੁਕਾਨ ਦੇ ਗੇਟ ’ਤੇ ਸੋਮਵਾਰ ਦੀ ਰਾਤ ਨੂੰ ਗੈਂਗਸਟਰਾਂ ਦੇ ਕਰਿੰਦਿਆਂ ਨੇ ਗੋਲੀਆਂ ਚਲਾਈਆਂ। ਪੀੜਤ ਦੁਕਾਨਦਾਰ ਵਰਿੰਦਰ ਸਿੰਘ ਨੇ ਬੀਤੇ ਦਿਨ ਭਿੱਖੀਵਿੰਡ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਨੂੰ ਵਟਸਐਪ ’ਤੇ ਧਮਕੀਆਂ ਵੀ ਮਿਲੀਆਂ ਸਨ। ਉਸ ਨੇ ਦੱਸਿਆ ਕਿ ਅੱਡਾ ਝਬਾਲ ਵਿੱਚ ਕੱਪੜੇ ਦਾ ਸ਼ੋਰੂਮ ਚਲਾਉਂਦੇ ਉਸ ਦੇ ਸਾਲਾ ਪ੍ਰਿਤਪਾਲ ਸਿੰਘ ਦੀ ਵੀ ਦੁਕਾਨ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਵਰਿੰਦਰ ਸਿੰਘ ਦੀ ਕੈਮਿਸਟ ਸ਼ਾਪ ’ਤੇ ਗੋਲੀਆਂ ਚਲਾਉਣ ਸਬੰਧੀ ਭਿੱਖੀਵਿੰਡ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 324 (4), 324 (5), 351 (1), 351 (3) ਅਤੇ ਅਸਲਾ ਐਕਟ ਦੀ ਦਫ਼ਾ 25, 27, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ। ਪੁਲੀਸ ਨੇ ਉਸ ਦੀ ਦੁਕਾਨ ’ਤੇ ਵੱਜੀਆਂ ਗੋਲੀਆਂ ਦੇ ਚਾਰ ਖੋਲ੍ਹ ਬਰਾਮਦ ਕੀਤੇ ਹਨ।
Advertisement
Advertisement