ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਬਨਿਟ ਮੰਤਰੀ ਨੇ ਰਜਬਾਹੇ ਵਿੱਚ ਪਾਣੀ ਛੱਡਿਆ

05:13 AM Jun 08, 2025 IST
featuredImage featuredImage
ਰਜਬਾਹੇ ਦਾ ਗੇਟ ਖੋਲ੍ਹਦੇ ਹੋਏ ਮੰਤਰੀ ਲਾਲ ਚੰਦ ਕਟਾਰੂਚੱਕ।
ਐਨਪੀ. ਧਵਨ
Advertisement

ਪਠਾਨਕੋਟ, 7 ਜੂਨ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਗੁਲਪੁਰ ਸਿੰਬਲੀ ਦੇ ਨਜ਼ਦੀਕ ਯੂਬੀਡੀਸੀ ਨਹਿਰ ਵਿੱਚੋਂ ਨਿਕਲਦੇ ਰਜਬਾਹੇ ਨੂੰ ਢਾਈ ਕਰੋੜ ਦੀ ਰਾਸ਼ੀ ਨਾਲ ਪੱਕਾ ਕੀਤੇ ਜਾਣ ਉਪਰੰਤ ਉਸ ਵਿੱਚ ਪਾਣੀ ਛੱਡ ਦਿੱਤਾ। ਇਸ ਨਾਲ 10 ਹਜ਼ਾਰ ਏਕੜ ਜ਼ਮੀਨ ਦੀ ਸਿੰਜਾਈ ਹੋ ਸਕੇਗੀ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਤੇ ਸੰਦੀਪ ਕੁਮਾਰ, ਵਿਜੇ ਕੁਮਾਰ ਕਟਾਰੂਚੱਕ, ਭੁਪਿੰਦਰ ਸਿੰਘ ਮੁੰਨਾ ਅਤੇ ਕਿਸਾਨ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਇਹ ਰਜਬਾਹਾ ਪਹਿਲਾਂ ਕੱਚਾ ਸੀ ਜਿਸ ਨਾਲ ਫਰੀਦਾਨਗਰ, ਕਟਾਰੂਚੱਕ, ਚਸ਼ਮਾ, ਜਕਰੋਰ, ਗੁਜਰਾਤ, ਖੰਨੀ ਖੂਹੀ, ਭੀਮਪੁਰ ਦੀ ਹਜ਼ਾਰਾਂ ਏਕੜ ਭੂਮੀ ਦੇ ਕਿਸਾਨ ਨਹਿਰੀ ਪਾਣੀ ਦਾ ਪੂਰਨ ਲਾਭ ਨਹੀਂ ਲੈ ਰਹੇ ਸਨ ਤੇ ਨਹਿਰੀ ਪਾਣੀ ਅਖੀਰ ਤੇ ਪੈਂਦੇ ਖੇਤਾਂ ਤੱਕ ਨਹੀਂ ਪੁੱਜਦਾ ਸੀ। ਕਿਸਾਨਾਂ ਦੀ ਮੰਗ ਅਨੁਸਾਰ ਨਹਿਰੀ ਪਾਣੀ ਦੀ ਖੇਤੀ ਲਈ ਪੂਰੀ ਵਰਤੋਂ ਕਰਨ ਲਈ ਇਸ ਉਪਰ ਢਾਈ ਕਰੋੜ ਦੀ ਰਾਸ਼ੀ ਖਰਚ ਕਰਕੇ ਇਸ ਨੂੰ ਪੱਕਾ ਕੀਤਾ ਗਿਆ ਹੈ। ਇਸ ਰਜਬਾਹੇ ਦੇ ਬਣਨ ਨਾਲ ਹੁਣ ਕਿਸਾਨਾਂ ਨੂੰ ਖੇਤੀ ਲਈ ਪੂਰਨ ਰੂਪ ਵਿੱਚ ਪਾਣੀ ਮਿਲ ਸਕੇਗਾ। ਕਿਸਾਨ ਅਰਜਨ ਸਿੰਘ, ਸ਼ਾਮ ਸਿੰਘ, ਰਾਮ ਲਾਲ, ਹਰਜੀਤ ਸਿੰਘ ਆਦਿ ਦਾ ਕਹਿਣਾ ਸੀ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ।

Advertisement

Advertisement