ਕੈਬਨਿਟ ਮੰਤਰੀ ਜੌੜਾਮਾਜਰਾ ਵੱਲੋਂ ਛੱਪੜ ਦੇ ਨਵੀਨੀਕਰਨ ਦਾ ਉਦਘਾਟਨ
ਪੱਤਰ ਪ੍ਰੇਰਕ
ਸਮਾਣਾ, 13 ਸਤੰਬਰ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਹਲਕੇ ਦੇ ਪਿੰਡ ਧਨੌਰੀ ਵਿੱਚ 48 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਛੱਪੜ ਦੇ ਕਰਵਾਏ ਨਵੀਨੀਕਰਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਇਕਸਾਰ ਵਿਕਾਸ ਲਈ ਵਚਨਬੱਧ ਹੈ। ਮੰਤਰੀ ਜੌੜਮਾਜਰਾ ਨੇ ਪਿੰਡ ਗੁਰੂ ਨਾਨਕਪੁਰਾ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਬਣਾਈਆਂ ਗਲੀਆਂ ਦਾ ਵੀ ਉਦਘਾਟਨ ਕੀਤਾ। ਇਸੇ ਦੌਰਾਨ ਕਸ਼ਮੀਰ ਵਿਖੇ ਪਿੰਡ ਬਲਮਗੜ੍ਹ ਦੇ ਫ਼ੌਜੀ ਜਵਾਨ ਪ੍ਰਦੀਪ ਸਿੰਘ ਦੀ ਯਾਦ ਸਦੀਵੀ ਤੌਰ ’ਤੇ ਕਾਇਮ ਕਰਨ ਲਈ ਪਿੰਡ ’ਚ ਲਗਾਏ ਗਏ ਬੁੱਤ ਨੂੰ ਵੀ ਲੋਕਾਂ ਦੇ ਸਮਰਪਿਤ ਕੀਤਾ। ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪੀਏ ਗੁਰਦੇਵ ਸਿੰਘ ਟਿਵਾਣਾ, ਗੁਲਜ਼ਾਰ ਸਿੰਘ, ਸੁਰਜੀਤ ਸਿੰਘ ਫੌਜੀ, ਨਿਸ਼ਾਨ ਸਿੰਘ ਚੀਮਾ, ਦੀਪਕ ਕੁਮਾਰ, ਬੀਡੀਪੀਓ ਅਮਰਦੀਪ ਸਿੰਘ, ਪੰਚਾਇਤੀ ਰਾਜ ਦੇ ਐੱਸਡੀਓ ਦਿਨੇਸ਼ ਕੁਮਾਰ, ਸ਼ੈਰੀ ਬਾਂਸਲ ਅਤੇ ਗੁਰਤੇਜ ਸਿੰਘ ਮੌਜੂਦ ਸਨ।