ਕੈਨੇਡੀਅਨ ਪੱਤਰਕਾਰ ਵੱਲੋਂ ਖਾਲਿਸਤਾਨ ਪੱਖੀਆਂ ’ਤੇ ਹੱਥੋਪਾਈ ਦੇ ਦੋਸ਼
04:52 AM Jun 09, 2025 IST
ਵੈਨਕੂਵਰ: ਕੈਨੇਡਾ ਦੇ ਖੋਜੀ ਪੱਤਰਕਾਰ ਮੋਚਾ ਬੇਜ਼ਿਰਗਨ ਨੇ ਖਾਲਿਸਤਾਨੀ ਹਮਾਇਤੀਆਂ ਵੱਲੋਂ ਉਸ ਨਾਲ ਹੱਥੋਪਾਈ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਕ ਹਮਲਾਵਰ ਉਸ ਦਾ ਬੀਤੇ ਇਕ ਵਰ੍ਹੇ ਤੋਂ ਪਿੱਛਾ ਕਰ ਰਿਹਾ ਸੀ। ਪੱਤਰਕਾਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਮਲਾਵਰ ਨੇ ਪੁਲੀਸ ਸਾਹਮਣੇ ਉਸ ਨਾਲ ਬਦਤਮੀਜ਼ੀ ਕੀਤੀ। ਮੋਚਾ ਨੇ ਕਿਹਾ ਕਿ ਉਹ ਜਦੋਂ ਵੈਨਕੂਵਰ ’ਚ ਪ੍ਰਦਰਸ਼ਨ ਦੀ ਕਵਰੇਜ ਕਰ ਰਿਹਾ ਸੀ ਤਾਂ ਕਈ ਵਿਅਕਤੀਆਂ ਨੇ ਘੇਰ ਕੇ ਉਸ ਨਾਲ ਹੱਥੋਪਾਈ ਕੀਤੀ। ਉਸ ਨੇ ਦਾਅਵਾ ਕੀਤਾ ਕਿ ਪਿੱਛਾ ਕਰ ਰਿਹਾ ਵਿਅਕਤੀ ਲੰਬੇ ਸਮੇਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਆਨਲਾਈਨ ਉਸ ਲਈ ਅਪਮਾਨਜਨਕ ਭਾਸ਼ਾ ਵਰਤ ਰਿਹਾ ਸੀ। ਮੋਚਾ ਨੇ ਕਿਹਾ ਕਿ ਉਹ ਆਜ਼ਾਦ ਪੱਤਰਕਾਰ ਵਜੋਂ ਖਾਲਿਸਤਾਨ ਪੱਖੀ ਪ੍ਰਦਰਸ਼ਨਾਂ ਦੀ ਲਗਾਤਾਰ ਕਵਰੇਜ ਕਰਦਾ ਆ ਰਿਹਾ ਹੈ ਅਤੇ ਉਸ ਦੇ ਕੰਮ ਤੋਂ ਪ੍ਰਦਰਸ਼ਨਕਾਰੀ ਖਿੱਝੇ ਹੋਏ ਸਨ। ਮੋਚਾ ਨੇ ਕਿਹਾ ਕਿ ਧਮਕੀਆਂ ਦੇਣ ਵਾਲਾ ਵਿਅਕਤੀ ਬਰਤਾਨੀਆ ਦਾ ਨਾਗਰਿਕ ਹੈ ਅਤੇ ਉਸ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ। -ਏਐੱਨਆਈ
Advertisement
Advertisement