ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਅਮਰੀਕਾ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ
04:51 AM Jun 07, 2025 IST
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਜਾਣ ਦੇ ਇੱਛੁਕ ਆਪਣੇ ਨਾਗਰਿਕਾਂ ਨੂੰ ਗੁਆਢੀ ਦੇਸ਼ ਦੀਆਂ ਸਰਹੱਦੀ ਸਖ਼ਤੀਆਂ ਕਾਰਨ ਅਮਰੀਕਾ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਬੇਸ਼ੱਕ ਮਾਰਚ ਤੋਂ ਬਾਅਦ ਅਮਰੀਕੀ ਸਰਹੱਦ ਤੋਂ ਆਰ-ਪਾਰ ਦੀ ਅਵਾਜਾਈ ਅੱਧੀ ਤੋਂ ਵੀ ਘੱਟ ਚੁੱਕੀ ਹੈ, ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬੀਤੇ ਦਿਨੀਂ ਲਾਈਆਂ ਕੁਝ ਹੋਰ ਪਬੰਦੀਆਂ ਦੇ ਮੱਦੇਨਜ਼ਰ ਸਰਕਾਰ ਨੇ ਸੁਚੇਤ ਕੀਤਾ ਹੈ ਕਿ ਸੜਕੀ, ਹਵਾਈ ਜਾਂ ਸਮੁੰਦਰੀ ਰਸਤਿਆਂ ’ਚੋਂ ਕਿਸੇ ਰਸਤੇ ਵੀ ਅਮਰੀਕਾ ਜਾਣ ਵਾਲੇ ਕੈਨੇਡਿਆਈ ਨਾਗਰਿਕ ਜੇ ਸਰਹੱਦੀ ਲਾਂਘੇ ਰਾਹੀਂ ਜਾਣ ਜਾਂ ਵਾਪਸ ਆਉਣ ਵੇਲੇ ਰੋਕੇ ਜਾਂਦੇ ਹਨ ਤਾਂ ਉਹ ਕੈਨੇਡਾ ਸਰਕਾਰ ਤੋਂ ਕਿਸੇ ਮਦਦ ਦੀ ਝਾਕ ਨਾ ਰੱਖਣ। ਸਰਕਾਰ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸਰਹੱਦ ਪਾਰ ਜਾਣ ਦੀ ਮਜਬੂਰੀ ਸਮਝਦੇ ਹਨ, ਪਰ ਕੁਝ ਸਖ਼ਤੀਆਂ ਕਰਕੇ ਲੋਕ ਆਪਣੀ ਯਾਤਰਾ ਹਾਲਾਤ ਸਾਜ਼ਗਾਰ ਹੋਣ ਤੱਕ ਅੱਗੇ ਪਾ ਦੇਣ ਤਾਂ ਇਹ ਉਨ੍ਹਾਂ ਦੇ ਹਿੱਤ ਵਿੱਚ ਹੋਵੇਗਾ।
Advertisement
Advertisement