ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ਤੇ ਚੀਨ ਵਿਚਾਲੇ ਕੂਟਨੀਤਿਕ ਜੰਗ: ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਡਿਪਲੋਮੈਟ ਕੱਢਣ ਦਾ ਫ਼ੈਸਲਾ ਕੀਤਾ

04:35 PM May 09, 2023 IST

ਟੋਰਾਂਟੋ/ਪੇਈਚਿੰਗ, 9 ਮਈ

Advertisement

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਚੀਨੀ ਡਿਪਲੋਮੈਟ ਨੂੰ ਕੱਢ ਰਹੀ ਹੈ, ਜਿਸ ‘ਤੇ ਕੈਨੇਡਾ ਦੀ ਜਾਸੂਸੀ ਏਜੰਸੀ ਨੇ ਹਾਂਗਕਾਂਗ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਟੋਰਾਂਟੋ ਸਥਿਤ ਡਿਪਲੋਮੈਟ ਸ਼ਿਆਓ ਵੇਈ ਕੋਲ ਦੇਸ਼ ਛੱਡਣ ਲਈ ਪੰਜ ਦਿਨ ਹਨ। ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ‘ਤੇ ਜਨਤਕ ਤੌਰ ‘ਤੇ ਬੋਲਣ ਦਾ ਅਧਿਕਾਰ ਨਹੀਂ।

ਇਸ ਦੌਰਾਨ ਚੀਨ ਨੇ ਇਸ ਕਾਰਵਾਈ ਦਾ ਬਦਲਾ ਲੈਂਦਿਆਂ ਦੇਸ਼ ਵਿਚਲੇ ਕੈਨੇਡੀਅਨ ਡਿਪਲੋਮੈਟ ਨੂੰ ਕੱਢਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਕੈਨੇਡਾ ਦੀ ਕਾਰਵਾਈ ਦਾ ਮੋੜਵਾਂ ਜੁਆਬ ਦੇਣ ਦਾ ਹੱਕ ਰੱਖਦਾ ਹੈ। ਸ਼ੰਘਾਈ ਦੇ ਵਪਾਰਕ ਕੇਂਦਰ ਵਿੱਚ ਸਥਿਤ ਕੈਨੇਡੀਅਨ ਡਿਪਲੋਮੈਟ ਨੂੰ 13 ਮਈ ਤੱਕ ਚੀਨ ਛੱਡਣ ਲਈ ਕਿਹਾ ਗਿਆ ਹੈ ।

Advertisement

Web Stories

Traffic – A Big Reason for Pollution Across Delhi

Polluted Delhi

CRICKET GOAT : Virat Kohli

ਆਲੀਆ ਤੇ ਰਣਬੀਰ ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ

Advertisement