ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ’ਚ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ 40 ਲੱਖ ਠੱਗੇ

05:14 AM May 08, 2025 IST
featuredImage featuredImage

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਮਈ
ਕੈਨੇਡਾ ਵਿੱਚ ਇੱਕ ਨੌਜਵਾਨ ਨੂੰ ਪੀ.ਆਰ. ਕਰਾਉਣ ਦਾ ਵਾਅਦਾ ਕਰਕੇ ਅਤੇ ਫਰਜ਼ੀ ਵਿਆਹ ਕਰਵਾ ਕੇ 40 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਲੜਕੀ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਸੰਗਰੂਰ ਪੁਲੀਸ ਵਲੋਂ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲੀਸ ਵਲੋਂ ਦਰਜ ਕੇਸ ਅਨੁਸਾਰ ਦਰਸ਼ਨ ਸਿੰਘ ਵਾਸੀ ਅਫ਼ਸਰ ਕਲੋਨੀ ਸੰਗਰੂਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਵਿੱਚ ਪੀ.ਆਰ. ਕਰਾਉਣ ਦਾ ਵਾਅਦਾ ਕਰਕੇ ਤਨਵੀਰ ਕੌਰ ਨੇ ਉਸ ਨਾਲ ਫਰਜ਼ੀ ਵਿਆਹ ਕਰਵਾ ਕੇ ਕਰੀਬ 40 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲੀਸ ਨੇ ਤਨਵੀਰ ਕੌਰ, ਉਸ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਅੰਗਰੇਜ਼ ਕੌਰ ਵਾਸੀਆਨ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

ਚੋਰੀ ਦੇ ਦੋਸ਼ ਹੇਠ ਕੇਸ ਦਰਜ
ਸ਼ਹਿਰ ਨੇੜੇ ਮੰਗਵਾਲ ਕਲੋਨੀ ਵਿੱਚ ਇੱਕ ਘਰ ਵਿਚ ਚੋਰੀ ਹੋਈ ਹੈ। ਜਗਮੇਲ ਸਿੰਘ ਵਾਸੀ ਮੰਗਵਾਲ ਕਲੋਨੀ ਸੰਗਰੂਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਘਰ ਤੋਂ ਬਾਹਰ ਸੀ ਤਾਂ ਉਸਦੇ ਘਰ ਵਿਚੋਂ 30 ਹਜ਼ਾਰ ਰੁਪਏ, ਗੈਸ ਸੈਲੰਡਰ ਅਤੇ ਕੁੱਝ ਗਹਿਣੇ ਚੋਰੀ ਹੋਈ ਸੀ ਤਾਂ ਮੁਦਈ ਵਲੋਂ ਖੁਦ ਪੜਤਾਲ ਕਰਕੇ ਦੋਸ਼ੀਆਨ ਬਾਰੇ ਪਤਾ ਲਗਾਇਆ। ਇਸ ਸ਼ਿਕਾਇਤ ’ਤੇ ਥਾਣਾ ਸਦਰ ਪੁਲੀਸ ਸੰਗਰੂਰ ਨੇ ਸ਼ੈਰੀ ਅਤੇ ਰਾਣਾ ਸਿੰਘ ਵਾਸੀ ਮੰਗਵਾਲ ਕਲੋਨੀ ਸੰਗਰੂਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement